ਸਲਮਾਨ ਖਾਨ ਇਸ ਬਾਰ ਆਪਣੀ ਫਿਲਮ ਭਾਰਤ ਨੂੰ ਲੈ ਕੇ ਨਹੀਂ ਬਲਕਿ ਆਪਣੇ ਬਾਡੀਗਾਰਡ ਨੂੰ ਥੱਪੜ ਮਾਰਨ ਕਾਰਨ ਚਰਚਾ ‘ਚ ਹਨ। ਸਲਮਾਨ ਫਿਲਮ ਭਾਰਤ ਦੇ ਪ੍ਰੀਮੀਅਰ ‘ਚ ਪਹੁੰਚੇ ਸੀ ਜਿੱਥੇ ਇਹ ਘਟਨਾ ਵਾਪਰੀ। ਇੱਥੇ ਸਲਮਾਨ ਦੇ ਇੱਕ ਬਾਡੀਗਾਰਡ ਨੇ ਬੱਚੇ ਨਾਲ ਧੱਕਾ ਕੀਤਾ ਤੇ ਇਹ ਦੇਖ ਕੇ ਸਲਮਾਨ ਭੱਖ ਗਏ ਤੇ ਉਨ੍ਹਾਂ ਨੇ ਸ਼ਰੇਆਮ ਆਪਣੇ ਬਾਡੀਗਾਰਡ ਨੂੰ ਥੱਪੜ ਜੜ੍ਹ ਦਿੱਤਾ ਜਿਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ।
ਇਸ ਘਟਨਾ ‘ਤੇ ਸਲਮਾਨ ਦੇ ਬਾਡੀਗਾਰਡ ਸ਼ੇਰਾ ਦਾ ਬਿਆਨ ਆਇਆ ਹੈ। ਸ਼ੇਰਾ ਨੇ ਕਿਹਾ ਕਿ, ‘ਸਾਹਬ ਨੂੰ ਬਹੁਤ ਜਲਦੀ ਗੁੱਸਾ ਆ ਜਾਂਦਾ ਹੈ, ਉਹ ਬੱਚੇ ਨੂੰ ਲੈ ਕੇ ਬਹੁਤ ਪ੍ਰੋਟੈਕਟਿਵ ਰਹਿੰਦੇ ਹਨ।’ ਬਾਲੀਵੁੱਡ ਲਾਈਫ ਦੀ ਰਿਪੋਰਟ ਦੇ ਮੁਤਾਬਕ ਸਲਮਾਨ ਖਾਨ ਨੇ ਆਪਣੀ ਟੀਮ ਨੂੰ ਹਦਾਇਤਾਂ ਦੇ ਰੱਖੀਆਂ ਹਨ ਕਿ ਉਹ ਬੱਚਿਆਂ ਤੇ ਆਪਣੀ ਟੀਮ ਪ੍ਰਤੀ ਸਾਵਧਾਨ ਰਹਿਣ।
ਸਲਮਾਨ ਜਦੋਂ ਵੀ ਆਪਣੇ ਫੈਨਜ਼ ਵਿੱਚ ਹੁੰਦੇ ਹਨ ਤਾਂ ਉਹ ਧਿਆਨ ਰੱਖਦੇ ਹਨ ਕਿ ਕਿਸੇ ਨੂੰ ਉਨ੍ਹਾਂ ਕਾਰਨ ਪਰੇਸ਼ਾਨੀ ਨਾ ਹੋਵੇ। ‘ਭਾਰਤ’ ਦੇ ਪ੍ਰੀਮੀਅਰ ਦੌਰਾਨ ਸਲਮਾਨ ਦੇ ਕੁਝ ਫੈਨਜ਼ ਉਨ੍ਹਾਂ ਨੂੰ ਦੇਖ ਕੇ ਬੇਕਾਬੂ ਹੋ ਗਏ ਤੇ ਉਨ੍ਹਾਂ ਵਿੱਚ ਇੱਕ ਬੱਚਾ ਵੀ ਸੀ। ਜਦੋਂ ਬਾਡੀਗਾਰਡ ਨੇ ਬੱਚੇ ਨਾਲ ਚੰਗਾ ਵਿਹਾਰ ਨਾ ਕਰਦੇ ਹੋਏ ਧੱਕ ਦਿੱਤਾ ਤਾਂ ਇਸ ‘ਤੇ ਸਲਮਾਨ ਭੜ੍ਹਕ ਗਏ ਤੇ ਬਾਡੀਗਾਰਡ ਨੂੰ ਸ਼ਰੇਆਮ ਥਪੜ ਮਾਰ ਕੇ ਟੀਮ ‘ਚੋਂ ਬਾਹਰ ਕੱਢ ਦਿੱਤਾ ।
Omg, @BeingSalmanKhan literally slapped a security guard for getting rough with a fan kid! #Bharat #SalmanKhan pic.twitter.com/05VFSRecmP
— ️️ ️️️️️️️️️ ️️ ️️ ️️ (@heartgetshurt) June 5, 2019