ਚੀਨ-ਅਮਰੀਕਾ ਸਬੰਧਾਂ ‘ਚ ਹੋਰ ਵਧੀ ਤਲਖੀ, ਚੀਨ ਦੇ ਚੇਂਗਦੂ ਵਣਜ ਦੂਤਘਰ ਤੋਂ ਉਤਾਰਿਆ ਗਿਆ ਅਮਰੀਕਾ ਦਾ ਝੰਡਾ

TeamGlobalPunjab
2 Min Read

ਬੀਜਿੰਗ : ਚੀਨ ਅਤੇ ਅਮਰੀਕਾ ਵਿਚਕਾਰ ਤਣਾਅ ਹੋਰ ਵੱਧਦਾ ਜਾ ਰਿਹਾ ਹੈ। ਚੇਂਗਦੂ ‘ਚ ਅਮਰੀਕੀ ਦੂਤਾਵਾਸ ਨੂੰ ਬੰਦ ਕਰਨ ਦੇ ਆਦੇਸ਼ ਦੇ ਕੁਝ ਦਿਨਾਂ ਬਾਅਦ ਅਮਰੀਕੀ ਦੂਤਘਰ ‘ਚ ਸਥਾਪਤ ਕੀਤੇ ਗਏ ਅਮਰੀਕੀ ਝੰਡੇ ਨੂੰ ਉਤਾਰ ਦਿੱਤਾ ਗਿਆ ਹੈ। ਅਮਰੀਕੀ ਅਧਿਕਾਰੀਆਂ ਨੇ ਚੀਨ ਸਰਕਾਰ ਦੇ ਆਦੇਸ਼ ਮੁਤਾਬਕ ਚੇਂਗਦੂ ਵਣਜ ਦੂਤਘਰ ਕੰਪਲੈਕਸ ਨੂੰ ਵੀ ਖਾਲੀ ਕਰ ਦਿੱਤਾ ਹੈ।

ਰਿਪੋਰਟਾਂ ਅਨੁਸਾਰ ਸ਼ਿਚੁਆਨ ਸੂਬੇ ਦੀ ਰਾਜਧਾਨੀ ਚੇਂਗਦੂ ‘ਚ ਅਮਰੀਕੀ ਦੂਤਘਰ ਤੋਂ ਸੋਮਵਾਰ ਸਵੇਰੇ 6.18 ਵਜੇ ਅਮਰੀਕੀ ਝੰਡੇ ਨੂੰ ਹੇਠਾਂ ਉਤਾਰ ਦਿੱਤਾ ਗਿਆ। ਪੁਲਿਸ ਨੇ ਵਣਜ ਦੂਤਘਰ ਦੇ ਚਾਰੇ ਪਾਸੇ ਇਲਾਕੇ ‘ਚ 2 ਤੋਂ 3 ਬਲਾਕ ਬੰਦ ਕਰ ਦਿੱਤੇ ਹਨ। ਇਸ ਦੇ ਨਾਲ ਹੀ ਪੁਲਿਸ ਵੱਲੋਂ ਅਮਰੀਕੀ ਵਣਜ ਦੂਤਘਰ ਦੇ ਸਾਹਮਣੇ ਸੜਕ ਅਤੇ ਪੈਦਲ ਰਸਤੇ ਨੂੰ ਵੀ ਬੰੰਦ ਕਰ ਦਿੱਤਾ ਹੈ। ਦੋਵਾਂ ਦੇਸ਼ਾਂ ਨੇ ਇਕ ਦੂਜੇ ‘ਤੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਦਾ ਦੋਸ਼ ਲਾਇਆ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਹਿਊਸਟਨ ‘ਚ ਚੀਨੀ ਦੂਤਘਰ ਨੂੰ ਬੰਦ ਕਰ ਦਿੱਤਾ ਸੀ। ਅਮਰੀਕਾ ਨੇ ਅਸਲ ਹੁਕਮ ਜਾਰੀ ਹੋਣ ਤੋਂ 72 ਘੰਟੇ ਬਾਅਦ ਚੀਨੀ ਵਣਜ ਦੂਤਘਰ ਨੂੰ ਬੰਦ ਕਰਨ ਦਾ ਆਦੇਸ਼ ਜਾਰੀ  ਕੀਤਾ ਸੀ।

ਚੀਨ ਨੇ ਦੋਸ਼ ਲਾਇਆ ਕਿ ਅਮਰੀਕੀ ਵਣਜ ਦੂਤਘਰ ਦੇ ਕਰਮਚਾਰੀਆਂ ਨੇ ਚੀਨ ਦੀ ਸੁਰੱਖਿਆ ਅਤੇ ਹਿੱਤਾਂ ਨੂੰ ਖ਼ਤਰੇ ਵਿਚ ਪਾਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੈਨਬਿਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚੇਂਗਦੂ ਦੂਤਘਰ ਵਿਖੇ ਕੁਝ ਅਮਰੀਕੀ ਕਰਮਚਾਰੀ ਆਪਣੀ ਸਮਰੱਥਾ ਤੋਂ ਬਾਹਰ ਦੀਆਂ ਗਤੀਵਿਧੀਆਂ ‘ਚ ਸ਼ਾਮਲ ਸਨ ਅਤੇ ਉਹ ਚੀਨ ਦੇ ਅੰਦਰੂਨੀ ਮਾਮਲਿਆਂ ‘ਚ ਦਖਲਅੰਦਾਜ਼ੀ ਕਰ ਰਹੇ ਸਨ।

ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਨੇ ਬੁੱਧਵਾਰ ਨੂੰ ਹਿਊਸਟਨ ‘ਚ ਚੀਨੀ ਦੂਤਘਰ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਸਨ ਅਤੇ ਕਿਹਾ ਸੀ ਕਿ ਅਮਰੀਕੀ ਲੋਕਾਂ ਦੀ ਨਿੱਜੀ ਜਾਣਕਾਰੀ ਦੀ ਰੱਖਿਆ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਅਮਰੀਕਾ ਦੇ ਇਸ ਕਦਮ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੈਨਬਿਨ ਨੇ ਇਸ ਨੂੰ ਤਣਾਅ ਵਿਚ ਅਚਾਨਕ ਵਾਧਾ ਕਰਾਰ ਦਿੰਦਿਆਂ ਜਵਾਬੀ ਕਾਰਵਾਈਆਂ ਦੀ ਚੇਤਾਵਨੀ ਦਿੱਤੀ ਸੀ।

- Advertisement -

Share this Article
Leave a comment