ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਗ੍ਰਿਫਤਾਰ

TeamGlobalPunjab
1 Min Read

ਲਖਨਊ : ਯੂਪੀ ਦੇ ਲਖੀਮਪੁਰ ਵਿਚ ਕਿਸਾਨਾਂ ਤੇ ਮੰਤਰੀ ਦੇ ਬੇਟੇ ਵਿਚਕਾਰ ਟਕਰਾਅ ਤੋਂ ਬਾਅਦ ਹੋਈ ਹਿੰਸਕ ਘਟਨਾ ਵਿਚ ਅੱਠ ਲੋਕਾਂ ਦੀ ਮੌਤ ਕਾਰਨ ਪ੍ਰਦੇਸ਼ ਭਰ ਵਿਚ ਬਵਾਲ ਜਾਰੀ ਹੈ। ਅਖਿਲੇਸ਼ ਯਾਦਵ ਨੂੰ ਲਖੀਮਪੁਰ ਹਿੰਸਾ ਦੇ ਵਿਰੋਧ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।

ਲਖੀਮਪੁਰ ਜਾ ਰਹੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਘਰ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਲਖੀਮਪੁਰ ਜਾਣ ਵਾਲੇ ਵਿਰੋਧੀ ਨੇਤਾਵਾਂ ਦੀਆਂ ਸਾਰੀਆਂ ਰਿਹਾਇਸ਼ਾਂ ‘ਤੇ ਵੀ ਪੁਲਿਸ ਤਾਇਨਾਤ ਕੀਤੀ ਗਈ ਹੈ। ਪੁਲਿਸ ਨੇ ਧਾਰਾ 144 ਲਾਗੂ ਕਰ ਦਿੱਤੀ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੇ ਲਖੀਮਪੁਰ ਖੇੜੀ ਆਉਣ ‘ਤੇ ਪਾਬੰਦੀ ਲਾ ਦਿੱਤੀ ਹੈ।

Share this Article
Leave a comment