ਸਨੀ ਲਿਓਨੀ ਫਿਲਮਾਂ ਤੋਂ ਇਲਾਵਾ ਇਨ੍ਹੀਂ ਦਿਨੀਂ ਆਪਣੇ ਬੱਚਿਆਂ ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੀ ਹੈ। ਫੈਨਜ਼ ਉਨ੍ਹਾਂ ਦੀ ਛੋਟੀ ਤੋਂ ਛੋਟੀ ਐਕਟਿਵਿਟੀ ਦੇ ਬਾਰੇ ਜਾਨਣਾ ਚਾਹੁੰਦੇ ਹਨ। ਇਸਦੀ ਪੁਸ਼ਟੀ ਇੱਕ ਬਾਰ ਫਿਰ ਉਦੋਂ ਹੋਈ ਜਦੋਂ ਸਾਨੀ ਲਿਓਨੀ ਨੇ ਪਾਪੁਲੈਰਿਟੀ ਦੇ ਮਾਮਲੇ ‘ਚ ਕਈ ਵੱਡੇ ਸਿਤਾਰੀਆਂ ਨੂੰ ਪਿੱਛੇ ਛੱਡ ਦਿੱਤਾ ।
ਅਸਲ ‘ਚ ਸਾਨੀ ਲਿਓਨੀ ਨੇ ਸੋਸ਼ਲ ਮੀਡੀਆ ਤੋਂ ਲੈ ਕੇ ਗੂਗਲ ਟਾਪ ਸਰਚ ਤੱਕ ਵਿੱਚ ਧੂਮ ਮਚਾ ਰੱਖੀ ਹੈ। ਇਸ ਸਾਲ ਵੀ ਸਨੀ ਨੇ ਭਾਰਤ ‘ਚ ਗੂਗਲ ਸਰਚ ‘ਚ ਅਗਸਤ ਦੇ ਪਹਿਲੇ ਹਫਤੇ ਤੱਕ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੀ ਹਸਤੀਆਂ ਦੀ ਸੂਚੀ ‘ਚ ਪਹਿਲਾਂ ਨੰਬਰ ‘ਤੇ ਹੈ। ਸਨੀ ਲਿਓਨੀ ਨੇ ਇਸ ਲਿਸਟ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ, ਸ਼ਾਹਰੁਖ ਖਾਨ ਤੇ ਸਲਮਾਨ ਸਮੇਤ ਦੂਸਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਗੂਗਲ ਟ੍ਰੈਂਡਸ ਐਨਾਲਿਟਿਕਸ ਮੁਤਾਬਕ ਸਨੀ ਲਿਓਨੀ ਨਾਲ ਜੁੜੀਆਂ ਜ਼ਿਆਦਾਤਰ ਸਰਚ ਉਨ੍ਹਾਂ ਦੇ ਵੀਡੀਓ ਬਾਰੇ ਹਨ ਇਸ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਤੇ ਆਧਾਰ ਬਾਇਓਪਿਕ ‘ਕਰਨਜੀਤ ਕੌਰ: ਦ ਅਨਟੋਲਡ ਸਟੋਰੀ ਆਫ਼ ਸਨੀ ਲਿਓਨੀ’ ਨੂੰ ਵੀ ਲੋਕਾਂ ਨੇ ਲੱਭਿਆ ਹੈ।
ਇਸ ਤੋਂ ਇਲਾਵਾ ਇਹ ਵੀ ਪਤਾ ਲਗਿਆ ਕਿ ਸਨੀ ਲਿਓਨੀ ਨੂੰ ਸਭ ਤੋਂ ਜ਼ਿਆਦਾ ਪੂਰਬੀ-ਉਤਰ ਦੇ ਸੂਬਿਆਂ ਜਿਵੇਂ ਮਣੀਪੁਰ ਅਤੇ ਅਸਮ ਚ ਸਰਚ ਕੀਤਾ ਗਿਆ। ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸਨੀ ਨੇ ਕਿਹਾ, ਮੇਰੀ ਟੀਮ ਨੇ ਮੈਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਅਤੇ ਮੈਂ ਇਸ ਦਾ ਸਿਹਰਾ ਆਪਣੇ ਫ਼ੈਂਜ਼ ਨੂੰ ਦੇਣਾ ਚਾਹੁੰਦੀ ਹਾਂ ਜਿਹੜੇ ਹਮੇਸ਼ਾ ਮੇਰੇ ਲਈ ਖੜ੍ਹੇ ਰਹੇ ਹਨ ਮੈਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ।
ਸਨੀ ਲਿਓਨੀ ਬਣੀ ਭਾਰਤ ‘ਚ ਗੂਗਲ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੀ ਸੇਲਿਬ੍ਰਿਟੀ

Leave a Comment
Leave a Comment