ਸੰਗਰੂਰ: ਪੰਜਾਬ ‘ਚ ਨਸ਼ੇ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਜਿਸ ਕਾਰਨ ਕੈਪਟਨ ਸਰਕਾਰ ਦੀ ਕਾਰਗੁਜਾਰੀ ਸਿਰਫ ਹਵਾ ‘ਚ ਦਿਖਾਈ ਦਿੰਦੀ ਹੈ। ਅਸੀ ਤੁਹਾਨੂੰ ਸੂਬੇ ਦੀ ਉਹ ਸਥਿਤੀ ਬਾਰੇ ਜਾਣੂ ਕਰਵਾਉਂਦੇ ਹਾਂ ਜਿਸ ਨੂੰ ਦੇਖਕੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕਣੀ ਲਾਜ਼ਮੀ ਹੈ। ਗੱਲ ਕਰਦੇ ਹਾਂ ਸੰਗਰੂਰ ਜਿਲ੍ਹੇ ਦੇ ਪਿੰਡ ਬਡਰੁੱਖਾ ਦੀ ਜਿੱਥੇ 11ਵੀਂ-12ਵੀਂ ਕਲਾਸ ‘ਚ ਪੜ੍ਹਨ ਵਾਲੇ ਬੱਚੇ ਚਿੱਟੇ ਦੀ ਆਦੀ ਹੋ ਗਏ ਹਨ।
ਇੰਨਾ ਹੀ ਨਹੀਂ ਜਿਨ੍ਹਾਂ ‘ਚੋਂ ਕੁਝ ਬੱਚੇ ਏਡਜ਼ ਦੀ ਭਿਆਨਕ ਬਿਮਾਰੀ ਦਾ ਵੀ ਸ਼ਿਕਾਰ ਹੋ ਗਏ ਹਨ ਇਹ ਬੱਚੇ ਬਰਨਾਲਾ ਰੋਡ ‘ਤੇ ਪੈਟਰੋਲ ਪੰਪ ਕੋਲੋਂ ਖਾਲੀ ਜ਼ਮੀਨ ‘ਚੋਂ ਪੁਰਾਣੀਆਂ ਸਰਿੰਜਾ ਦੇ ਜ਼ਰੀਏ ਚਿੱਟੇ ਦਾ ਸੇਵਨ ਕਰਦੇ ਹਨ। ਪੀੜਤ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਨਾਲ ਦੇ ਦੋਸਤ ਵੀ 18 ਸਾਲ ਦੀ ਉਮਰ ਦੇ ਕਰੀਬ ਚਿੱਟਾ ਪੀਣ ਦੇ ਆਦੀ ਹੋ ਗਏ ਸਨ।
ਇੱਕ ਹੋਰ 12ਵੀਂ ਕਲਾਸ ‘ਚ ਪੜ੍ਹਦੇ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸਦ ਪੁੱਤਰ ਚਿੱਟੇ ਦਾ ਨਸ਼ਾ ਕਰਦਾ ਹੈ ਤੇ ਉਹ ਵੀ ਏਡਜ਼ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਹੈ। ਇਸ ਤੋਂ ਇਲਾਵਾ ਇੱਕ ਹੋਰ ਮੁੰਡੇ ਦੇ ਪਿਤਾ ਨੇ ਦੱਸਿਆ ਉਸ ਦਾ ਮੁੰਡਾ ਵੀ ਚਿੱਟੇ ਦੀ ਦਲਦਲ ‘ਚ ਫਸ ਗਿਆ ਅਤੇ ਉਹ ਵੀ ਏਡਜ਼ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਉਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।