ਰੋਮ ਤੋਂ ਅੰਮਿ੍ਤਸਰ ਆਏ 125 ਯਾਤਰੀਆਂ ‘ਚੋਂ ਪੰਜਾਬ ਆਉਣ ਵਾਲੇ 13 ਕੋਰੋਨਾ ਪਾਜ਼ੀਟਿਵ ਯਾਤਰੀ ਹਸਪਤਾਲ ਤੋਂ ਫਰਾਰ

TeamGlobalPunjab
2 Min Read

ਅੰਮਿ੍ਤਸਰ : ਰੋਮ ਤੋਂ ਆਈ ਫਲਾਈਟ ਵਿਚੋਂ ਕੋਰੋਨਾ ਪਾਜ਼ੇਟਿਵ ਆਏ 125 ਮਰੀਜ਼ਾਂ ਵਿਚੋਂ 13 ਮਰੀਜ਼ ਜਿਲ੍ਹੇ ਅੰਮਿ੍ਤਸਰ ਦੇ ਹਵਾਈ ਅੱਡੇ ਅਤੇ ਗੁਰੂ ਨਾਨਕ ਹਸਪਤਾਲ ਵਿਚੋਂ ਫਰਾਰ ਹੋ ਗਏ ਹਨ।ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੇ ਲੋਕ ਸਿਹਤ ਅਧਿਕਾਰੀਆਂ ਨੂੰ ਗੁੰਮਰਾਹ ਕਰਕੇ ਚਲੇ ਗਏ।

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖੇੜਾ ਨੇ ਦੱਸਿਆ ਕਿ ਅਸੀਂ ਭਗੌੜੇ ਯਾਤਰੀਆਂ ਦੇ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ। ਉਨ੍ਹਾਂ ਕਿਹਾ, ‘ਜੇਕਰ ਇਹ ਸਾਰੇ ਲੋਕ ਵਾਪਸ ਨਹੀਂ ਆਉਂਦੇ ਤਾਂ ਉਨ੍ਹਾਂ ਦੀਆਂ ਤਸਵੀਰਾਂ ਅਖਬਾਰ ‘ਚ ਛਪਵਾਈਆਂ ਜਾਣਗੀਆਂ ਅਤੇ ਨਾਲ ਹੀ ਉਨ੍ਹਾਂ ਖਿਲਾਫ ਮਹਾਮਾਰੀ ਐਕਟ ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਜਾਵੇਗੀ।’ ਉਨ੍ਹਾਂ ਕਿਹਾ, ‘ਅਸੀਂ ਆਪਣੇ ਸੂਬੇ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਾਂ, ਅਜਿਹੇ ‘ਚ ਯਾਤਰੀਆਂ ਦੀ ਅਜਿਹੀ ਲਾਪਰਵਾਹੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’

ਦੱਸਣਯੋਗ ਹੈ ਕਿ ਕੁੱਲ 125 ਮਰੀਜ਼ਾਂ ਵਿਚੋਂ 13 ਮਰੀਜ਼ ਅੰਮਿ੍ਤਸਰ ਦੇ ਆਏ ਸਨ, ਬਾਕੀ ਮਰੀਜ਼ ਤਾਂ ਆਪਣੇ ਆਪਣੇ ਜਿਲ੍ਹੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਚਲੇ ਗਏ, ਪਰ ਅੰਮਿ੍ਤਸਰ ਜ਼ਿਲ੍ਹੇ ਦੇ 13 ਮਰੀਜਾਂ ਵਿਚੋਂ 9 ਹਵਾਈ ਅੱਡੇ ਤੋਂ ਹੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਚਕਮਾ ਦੇ ਗਏ ਅਤੇ 4 ਜੋ ਗੁਰੂ ਨਾਨਕ ਹਸਪਤਾਲ ਤੱਕ ਆਏ ਸਨ, ਉਹ ਵੀ ਫਰਾਰ ਹੋ ਗਏ ਹਨ। ਉਕਤ ਮਰੀਜ਼ਾਂ ਦਾ ਸਾਰਾ ਰਿਕਾਰਡ ਸਿਹਤ ਵਿਭਾਗ ਕੋਲ ਮੌਜੂਦ ਹੈ, ਇਸ ਲਈ ਕਾਰਵਾਈ ਕਰਨ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਹੋਣ ਦੀ ਸੰਭਾਵਨਾ ਵੀ ਨਹੀਂ ਹੈ।

Share this Article
Leave a comment