ਰਾਮ ਰਹੀਮ ਤੇ ਉਸ ਦੀ ਜੁੰਡਲੀ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ 50 ਹਜ਼ਾਰ ਜ਼ੁਰਮਾਨਾ

Global Team
1 Min Read

ਚੰਡੀਗਡ੍ਹ : ਕਹਿੰਦੇ ਨੇ ਪ੍ਰਮਾਤਮਾਂ ਦੇ ਘਰ ਦੇਰ ਹੈ ਪਰ ਹਨ੍ਹੇਰ ਨਹੀਂ। ਅੱਜ ਇਹ ਕਹਾਵਤ ਸੱਚ ਹੁੰਦੀ ਜਾਪਦੀ ਹੈ। ਡੇਰਾ ਸਿਰਸਾ ਮੁਖੀ ਬਲਾਤਕਾਰੀ ਰਾਮ ਰਹੀਮ ਜੋ ਕਿ ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ‘ਚ ਪਹਿਲਾਂ ਹੀ ਸੁਨਾਰੀਆ ਜੇਲ੍ਹ ‘ਚ ਬੰਦ ਹੈ, ਨੂੰ ਅੱਜ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਰਾਮ ਰਹੀਮ ਨਾਲ ਜਿੰਨ੍ਹਾਂ 2 ਹੋਰ ਵਿਅਕਤੀਆਂ ਨੂੰ ਸਜ਼ਾ ਸੁਣਾਈ ਗਈ ਹੈ ਉਨ੍ਹਾਂ ਵਿੱਚ ਕ੍ਰਿਸ਼ਨ ਲਾਲ, ਨਿਰਮਲ ਸਿੰਘ ਅਤੇ ਕੁਲਦੀਪ ਸਿੰਘ ਦੇ ਨਾਮ ਸ਼ਾਮਲ ਹਨ। ਸਜ਼ਾ ਦੇ ਐਲਾਨ ਤੋਂ ਬਾਅਦ ਮ੍ਰਿਤਕ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ।

ਦੱਸ ਦਈਏ ਕਿ ਅੱਜ ਅਦਾਲਤ ਵਿੱਚ ਰਾਮ ਰਹੀਮ ਨੂੰ ਸੁਣਾਏ ਜਾਣ ਵਾਲੀ ਸਜ਼ਾ ‘ਤੇ ਬਹਿਸ ਕਰਨ ਲਈ ਅਦਾਲਤ ਵਿੱਚ ਬਾਬੇ ਵੱਲੋਂ ਅੱਧੀ ਦਰਜ਼ਨ ਤੋਂ ਵੱਧ ਵਕੀਲ ਹਾਜ਼ਰ ਸਨ ਜਦਕਿ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚੋਂ ਵੀਡੀਓ ਕਾਨਫਰੰਸਿੰਗ ਰਾਂਹੀ ਪੇਸ਼ ਕੀਤਾ ਗਿਆ ਸੀ।

 

Share This Article
Leave a Comment