ਰਾਜਧਾਨੀ ਲਖਨਊ ‘ਚ ਅੱਜ ਕਿਸਾਨਾਂ ਦੀ ਹੋਵੇਗੀ ਮਹਾਪੰਚਾਇਤ

TeamGlobalPunjab
2 Min Read

ਰਾਜਧਾਨੀ ਲਖਨਊ ‘ਚ ਸੋਮਵਾਰ ਯਾਨੀ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਇਹ ਪਹਿਲੀ ਮਹਾਂਪੰਚਾਇਤ ਹੈ। ਈਕੋ ਗਾਰਡਨ ਵਿੱਚ ਸਵੇਰੇ 10 ਵਜੇ ਤੋਂ ਮਹਾਪੰਚਾਇਤ ਸ਼ੁਰੂ ਹੋਵੇਗੀ। ਸੰਯੁਕਤ ਕਿਸਾਨ ਮੋਰਚਾ ਦਾ ਦਾਅਵਾ ਹੈ ਕਿ ਮਹਾਪੰਚਾਇਤ ਵਿੱਚ ਇੱਕ ਲੱਖ ਤੋਂ ਵੱਧ ਲੋਕ ਪਹੁੰਚ ਸਕਦੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਐਤਵਾਰ ਰਾਤ ਹੀ ਲਖਨਊ ਪਹੁੰਚ ਗਏ।

ਮੋਰਚੇ ਨਾਲ ਜੁੜੇ ਆਗੂਆਂ ਦਾ ਤਰਕ ਹੈ ਕਿ ਉਹ ਸਰਦ ਰੁੱਤ ਸੈਸ਼ਨ ਵਿੱਚ ਬਿੱਲ ਦੇ ਰੱਦ ਹੋਣ ਦੀ ਉਡੀਕ ਕਰਨਗੇ। ਹਾਲਾਂਕਿ ਇਸ ਦੌਰਾਨ ਐਮਐਸਪੀ ਲਾਗੂ ਕਰਨ, ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਅਸਤੀਫੇ ਅਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ’ਤੇ ਉਨ੍ਹਾਂ ਨੂੰ ਪਨਾਹ ਦੇਣ ਦਾ ਦੋਸ਼ ਲਾਇਆ ਹੈ। ਲਖਨਊ ਦੀ ਮਹਾਪੰਚਾਇਤ ਨਾਲ ਮੋਰਚੇ ਦੇ ਲੋਕ ਇਸ ਸਬੰਧੀ ਸਰਕਾਰ ‘ਤੇ ਹੋਰ ਦਬਾਅ ਬਣਾਉਣ ਦੀ ਤਿਆਰੀ ਕਰ ਰਹੇ ਹਨ।

ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਕ ਸਾਲ ਵਿਚ ਹੋਏ ਸਾਰੇ ਵਿਕਾਸ ਦੀ ਗੱਲ ਕਰੇ ਅਤੇ ਸਪੱਸ਼ਟ ਪੱਤਰ ਜਾਰੀ ਕਰੇ। ਉਨ੍ਹਾਂ ਕਿਹਾ ਕਿ ਅੱਜ ਉਹ ਦੇਸ਼ ਦੀ ਜਾਇਦਾਦ, ਮੰਡੀਆਂ ਦੀਆਂ ਜ਼ਮੀਨਾਂ ਵੇਚ ਰਹੇ ਹਨ, ਉਸ ਦੀ ਗੱਲ ਕੌਣ ਕਰੇਗਾ। ਤਿੰਨਾਂ ਕਾਨੂੰਨਾਂ ਤੋਂ ਇਲਾਵਾ ਹੋਰ ਵੀ ਕਈ ਸਵਾਲ ਹਨ। ਇਹ ਅੰਦੋਲਨ ਇੱਕ ਸਾਲ ਤੋਂ ਚੱਲ ਰਿਹਾ ਹੈ। ਇਹ ਅੰਦੋਲਨ ਸਿਰਫ਼ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਨਹੀਂ, ਸਗੋਂ ਐਮਐਸਪੀ ਅਤੇ ਬਿਜਲੀ ਸੋਧ ਬਿੱਲ ਨੂੰ ਲੈ ਕੇ ਵੀ ਹੈ। ਜਦੋਂ ਤੱਕ ਗੱਲਬਾਤ ਨਹੀਂ ਹੁੰਦੀ ਉਦੋਂ ਤੱਕ ਕਿਸਾਨ ਪਿੱਛੇ ਨਹੀਂ ਹਟਣਗੇ।

Share this Article
Leave a comment