ਐਮਰਜੈਂਸੀ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ 4 ਲੋਕਾਂ ਨੂੰ 880 ਡਾਲਰ ਦੀਆਂ ਟਿਕਟਾਂ ਜਾਰੀ

TeamGlobalPunjab
1 Min Read

ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਦੱਸਿਆ ਕਿ ਪਿਛਲੇ ਹਫ਼ਤੇ ਸਿਟੀ ਵਿੱਚ ਪੀਲ ਪੁਲਿਸ ਨੂੰ ਕੁੱਲ 375 ਸ਼ਿਕਾਇਤਾਂ ਮਿਲੀਆਂ ਹਨ। ਜਿਸ ਵਿੱਚ 111 ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਅਤੇ 30 ਵਿਰੁੱਧ ਚਾਰਜ ਲਗਾਏ ਗਏ ਹਨ। ਇੱਕ ਗੈਰ-ਕਾਨੂੰਨੀ ਤਰੀਕੇ ਨਾਲ ਚੱਲਦੇ ਕੈਨਾਬਿਸ ਸਟੋਰ ਦੀ ਸ਼ਿਕਾਇਤ ਵੀ ਮਿਲੀ ਸੀ ਜਿੱਥੇ ਭੀੜ ਸੀ ਅਤੇ ਕੋਰੋਨਾਵਾਇਰਸ ਫੈਲਣ ਦਾ ਖਤਰਾ ਸੀ। ਜਿਸ ਕਾਰਨ ਗੈਰ-ਕਾਨੂੰਨੀ ਕੈਨਾਬਿਸ ਐਕਟ ਤਹਿਤ ਜਾਂਚ ਕੀਤੀ ਗਈ। ਐਮਰਜੈਂਸੀ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ 4 ਲੋਕਾਂ ਨੂੰ 880 ਡਾਲਰ ਦੀਆਂ ਟਿਕਟਾਂ ਦਿੱਤੀਆਂ ਗਈਆਂ ਹਨ।

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਸਿਰਫ ਕੈਨੇਡਾ ਹੀ ਨਹੀਂ ਲੱਗਭੱਗ ਦੁਨੀਆ ਦੇ ਸਾਰੇ ਹੀ ਦੇਸ਼ ਇਸਦੀ ਮਾਰ ਝੱਲ ਰਹੇ ਹਨ ਅਤੇ ਲਾਕਡਾਊਨ ਦੀ ਸਥਿਤੀ ਦਾ ਸਹਾਮਣਾ ਕਰ ਰਹੇ ਹਨ। ਅਜਿਹੇ ਦੇ ਵਿਚ ਜਰੂਰੀ ਹੈ ਕਿ ਹਰ ਕਈ ਆਪਣੇ ਘਰ ਵਿਚ ਸੁਰੱਖਿਅਤ ਰਹੇ ਤਾਂ ਜੋ ਕਿਸੇ ਵੱਡੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਪੁਲਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਜੋ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਉਹਨਾਂ ਨਾਲ ਸਖਤੀ ਨਾਲ ਪੇਸ਼ ਵੀ ਆ ਰਹੇ ਹਨ ਅਤੇ ਬਣਦੀ ਕਾਰਵਾਰੀ ਵੀ ਕੀਤੀ ਜਾ ਰਹੀ ਹੈ।

Share this Article
Leave a comment