ਮੋਗਾ: ਮੋਗਾ ਦੇ ਪਿੰਡ ਲੰਗੇਆਣਾ ‘ਚ ਮਿਗ 21 ਲੜਾਕੂ ਜਹਾਜ਼ ਦੇ ਕਰੈਸ਼ ਹੋਣ ਦੀ ਵੱਡੀ ਖ਼ਬਰ ਮਿਲੀ ਹੈ। ਜਹਾਜ਼ ਰਾਤ ਢਾਈ ਕੂ ਵਜੇ ਖੇਤਾਂ ਵਿੱਚ ਕਰੈਸ਼ ਹੋ ਗਿਆ। ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਪਾਇਲਟ ਅਭਿਨਵ ਚੌਧਰੀ ਦੀ ਮੌਤ ਹੋ ਗਈ ਹੈ।ਪਿੰਡ ਵਾਸੀਆ ਮੁਤਾਬਕ ਅੱਧੀ ਰਾਤ ਨੂੰ ਧਮਾਕੇ ਦੀ ਅਵਾਜ਼ ਸੁਣਾਈ ਦਿਤੀ।ਜਦੋਂ ਉਨ੍ਹਾਂ ਦੇਖਿਆ ਇਕ ਜਗ੍ਹਾ ‘ਤੇ ਅੱਗ ਲੱਗੀ ਹੋਈ ਸੀ। ਜਹਾਜ਼ ਬੁਰੀ ਤਰ੍ਹਾਂ ਸੜ੍ਹ ਰਿਹਾ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਇੱਕ ਟ੍ਰੇਨਿੰਗ ਸੈਸ਼ਨ ਦੌਰਾਨ ਪਾਇਲਟ ਅਭਿਨਵ ਚੌਧਰੀ ਮਿਗ -21 ਤੋਂ ਰਾਜਸਥਾਨ ਦੇ ਸੂਰਤਗੜ੍ਹ ਲਈ ਰਵਾਨਾ ਹੋਏ, ਪਰ ਜਹਾਜ਼ ਮੋਗਾ ‘ਚ ਕਰੈਸ਼ ਹੋ ਗਿਆ। ਇਸ ਤੋਂ ਪਹਿਲਾਂ 17 ਮਾਰਚ ਨੂੰ ਲੜਾਕੂ ਜਹਾਜ਼ MIG-21 ਇਕ ਹਾਦਸੇ ਵਿਚ ਬਾਈਸਨ ਦੀ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ ਸੀ।
https://youtu.be/tVGSpAEILnk