ਮੈਂ ਭਾਰਤੀ ਨਾਰੀ ਬੋਲ ਰਹੀ ਹਾਂ !

TeamGlobalPunjab
6 Min Read

-ਸੁਰਜੀਤ ਸਿੰਘ;

ਭਾਰਤ ਦੀ ਨਾਰੀ ਜਿਸ ਨੂੰ ਅਬਲਾ ਵੀ ਕਿਹਾ ਜਾਂਦਾ ਹੈ, ਉਸ ਦੀ ਦਸ਼ਾ ਅਤੇ ਦਿਸ਼ਾ ਬਾਰੇ ਅਸੀਂ ਸਭ ਭਲੀ-ਭਾਂਤ ਜਾਣਦੇ ਹਾਂ। ਪੜ੍ਹੀਆਂ ਲਿਖੀਆਂ ਬੇਰੁਜ਼ਗਾਰ ਅਤੇ ਸਰਕਾਰੀ ਨੌਕਰੀ ਕਰਦੀ ਔਰਤ ਆਪਣੇ ਹੱਕਾਂ ਲਈ ਲੜਦੀ ਹੈ ਤਾਂ ਉਸ ਨੂੰ ਮਰਦ ਪੁਲਿਸ ਵਾਲਿਆਂ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ ਹੈ। ਪੇਸ਼ ਹੈ ਦੇਸ਼ ਦੀ ਇਕ ਨਾਰੀ ਦੀ ਗਾਥਾ।

ਮੈਂ ਆਪਣੀ ਗਾਥਾ ਸੁਣਾਉਂਦੀ ਹਾ਼ਂ ਹਜ਼ਾਰਾਂ ਸਾਲਾਂ ਤੋਂ ਮੇਰੀ ਪੱਥਰ ਦੀ ਮੁਰਤੀ ਬਣਾ ਕੇ ਪੂਜਾ ਕੀਤੀ ਜਾਂਦੀ ਰਹੀ ਹੈ ਪਰੰਤੁ ਵਿਵਾਹਾਰਕ ਤੌਰ ‘ਤੇ ਮੈਨੂੰ ਮਰਦਾਂ ਵੱਲੋਂ ਵਸਤੂ ਅਤੇ ਆਪਣਾ ਵਾਰਸ ਲੈਣ ਤੱਕ ਹੀ ਸੀਮਤ ਰੱਖਿਆ ਹੋਇਆ ਸੀ।

ਕਹਿਣ ਨੂੰ ਮੈਂ ਰਾਜਿਆਂ, ਵਿਦਵਾਨਾਂ ਅਤੇ ਬਹਾਦਰਾਂ ਦੀ ਜਨਮਦਾਤੀ ਹਾਂ। ਮੈਨੂੰ ਦੁੱਖ ਉਦੋਂ ਹੁੰਦਾ ਹੈ ਜਦੋਂ ਮੇਰੇ ਜਾਇਆਂ ਵੱਲੋਂ ਹੀ ਮੇਰੇ ਵਿਰੁੱਧ ਨਿਯਮ ਬਣਾ ਕੇ ਮੈਨੂੰ ਕੁਲਹਿਣੀ, ਡਾਇਣ, ਅਛੂਤ ਜਾਂ ਹੋਰ ਪਤਾ ਨਹੀਂ ਕੀ-ਕੀ ਮੇਰੇ ਵਾਸਤੇ ਸ਼ਬਦ ਵਰਤੇ ਜਾਣ ਦੀ ਰਵਾਇਤ ਪਾਈ ਗਈ ਹੈ। ਕਦੇ ਮੇਰਾ ਅਹੱਲਿਆ ਦੇ ਰੂਪ ਵਿੱਚ ਸ਼ੋਸ਼ਣ ਕੀਤਾ ਗਿਆ। ਬੇਕਸੂਰ ਨੂੰ ਮੇਰੇ ਰਿਸੀ ਪਤੀ ਵਲੋ ਪੱਥਰ ਬਣ ਜਾਣ ਦਾ ਸ਼ਰਾਪ ਦਿੱਤਾ। ਕਦੇ ਮੇਰੇ ਪਿਤਾ ਪਰਜਾਪਤੀ ਦੀਕਸ਼ਤ ਨੇ ਭਰੀ ਸਭਾ ਵਿੱਚ ਬੇਇਜ਼ਤ ਕਰਕੇ ਮੈਨੂੰ ਆਤਮਹੱਤਿਆ ਕਰਨ ਵਾਸਤੇ ਮਜ਼ਬੂਰ ਕੀਤਾ। ਕਦੇ ਮੈਨੂੰ ਸਰੂਪਨਖਾ ਦੇ ਰੂਪ ਵਿੱਚ ਨੱਕ ਕੱਟ ਕੇ ਅਪਮਾਨਿਤ ਕੀਤਾ। ਕਦੇ ਮੈਨੂੰ ਮੇਰੇ ਪਤੀ ਦੇ ਕਹਿਣ ‘ਤੇ ਅਗਨੀ ਪ੍ਰੀਖਿਆ ਵਿੱਚੋਂ ਲੰਘਣਾ ਪਿਆ। ਕਦੇ ਧ੍ਰਿਤਰਾਸ਼ਟਰ ਦੀ ਭਰੀ ਸਭਾ ਵਿੱਚ ਚੀਰਹਰਣ ਕਰਕੇ ਨਿਰਵਸਤਰ ਕਰਨ ਦਾ ਹੁਕਮ ਦੇ ਕੇ ਮੈਨੂੰ ਬੇਇਜ਼ਤ ਕੀਤਾ ਗਿਆ।

- Advertisement -

ਮਹਾਨ ਕਵੀ ਤੁਲਸੀ ਦਾਸ ਨੇ ਸਭ ਹੱਦਾਂ-ਬੰਨੇ ਪਾਰ ਕਰਕੇ “ਪਸ਼ੂ, ਢੋਰ, ਗਵਾਰ ਸ਼ੂਦਰ ਔਰ ਨਾਰੀ, ਯੇਹ ਪਾਂਚੋ ਤਾੜਨ ਕੇ ਅਧਿਕਾਰੀ।” ਕਹਿ ਕੇ ਦੁਰਕਾਰਿਆ। ਵਾਹ ਕਿੰਨਾ ਮਹਾਨ ਸੀ ਉਹ ਵਿਆਕਤੀ ਜਿਸ ਨੇ ਨੱਬੇ ਫੀਸਦੀ ਵੱਸੋਂ ਨੂੰ ਡੰਗਰਾਂ/ਪਸ਼ੂਆਂ ਤੋਂ ਭੈੜੇ ਬਣਾ ਦਿੱਤਾ। ਮੈਂ ਸਦਕੇ ਜਾਂਦੀ ਹਾਂ ਉਸ ਦੀ ਵਿਦਵਤਾ ਉਤੇ। ਮੇਰੇ ਪੇਟੋਂ ਜਨਮੇ ਬੰਦੇ ਨੇ ਮੇਰੇ ਹਾਰ ਸ਼ਿੰਗਾਰ ਦੇ ਨਾਂ ‘ਤੇ ਮੈਨੂੰ ਮੇਰੀਆਂ ਕੁਦਰਤੀ ਕਿਰਿਆਵਾਂ ਤੋਂ ਵਾਂਝਾ ਕੀਤਾ।

ਜਿਵੇਂ ਮੇਰੇ ਨੱਕ ‘ਚ ਛੇਦ ਕਰਕੇ, ਨੱਥ ਕੋਕੇ ਪਾ ਕੇ ਮੈਰੀ ਸੁੰਘਣ ਸ਼ਕਤੀ ਘਟਾ ਦਿੱਤੀ। ਮੇਰੀਆਂ ਬਾਹਾਂ ਵਿੱਚ ਚੂੜੀਆਂ ਪਾ ਕੇ ਮੇਰੀ ਲੜਨ ਦੀ ਸ਼ਕਤੀ ਖਤਮ ਕੀਤੀ। ਮੇਰੇ ਪੈਰਾਂ ਵਿੱਚ ਭਾਰੀ ਕੜੇ ਪਾ ਕੇ ਮੈਨੂੰ ਦੌੜਨ ਦੀ ਮਨਾਹੀ ਕਰ ਦਿੱਤੀ। ਮੇਰੇ ਕੇਸ/ਵਾਲ਼ ਵਧਾ ਕੇ ਮੈਨੂੰ ਕੇਸਾਂ ਤੋਂ ਫੜ ਕੇ ਮਾਰਨ/ਕੁੱਟਣ ਦਾ ਢੰਗ ਲੱਭ ਕੇ ਮਾਰਨਾ ਕੁੱਟਣਾ ਸ਼ੁਰੂ ਕੀਤਾ। ਮੈਰੇ ਕੰਨਾ ਵਿੱਚ ਵੱਡੇ-ਵੱਡੇ ਝੂੰਮਕੇ ਪਾ ਕੇ ਮੇਰੀ ਸੁਣਨ ਸ਼ਕਤੀ ਘਟਾ ਦਿੱਤੀ।

ਮੈਨੂੰ ਬਚਪਨ ਵਿੱਚ ਬਾਪ ਦੀ ਗੁਲਾਮ, ਜਵਾਨੀ ‘ਚ ਪਤੀ ਦੀ ਗੁਲਾਮ ਅਤੇ ਬੁਢਾਪੇ ਵਿੱਚ ਪੁੱਤ /ਪੋਤਿਆਂ ਦੀ ਗੁਲਾਮ ਬਣਾ ਦਿੱਤਾ। ਸ਼ਰਮ ਤਾਂ ਮੈਨੂੰ ਉਦੋਂ ਆਉਂਦੀ ਹੈ ਜਦੋਂ ਜਿਸ ਘਰ ਦਾ ਮੈਂ ਵੰਸ ਵਧਾਇਆ, ਹੱਡ-ਭੰਨਵੀ ਮਿਹਨਤ ਕਰਕੇ ਪਤੀ ਦੀ ਮਦਦ ਕੀਤੀ, ਮੇਰੀ ਮੌਤ ਤੋਂ ਬਾਅਦ ਉਸ ਘਰੋਂ ਮੇਰੇ ਵਾਸਤੇ ਕੱਫ਼ਣ ਵੀ ਨਸੀਬ ਨਹੀਂ ਹੁੰਦਾ। ਉਹ ਵੀ ਮੇਰੇ ਪੇਕਿਆਂ ਵਲੋਂ ਪਾਇਆ ਜਾਂਦਾ ਹੈ।

ਕਦੇ ਮੈਨੂੰ ਵਿਆਹ ਸਮੇਂ ਸ਼ੀਲ-ਭੰਗ ਦੀ ਪ੍ਰਥਾ ਦੇ ਨਾਂ ‘ਤੇ ਮੇਰੇ ਪਤੀ ਨਾਲ ਮਿਲਣ ਤੋਂ ਪਹਿਲਾਂ ਮੰਦਿਰ ਦੇ ਪੂਜਾਰੀ ਕੋਲ ਜਾ ਕੇ ਸਤ- ਭੰਗ ਕਰਾਊਣਾ ਪੈਂਦਾ ਸੀ‌। ਮੇਰਾ ਸਰੀਰ ਤਾਂ ਉਸ ਸਮੇਂ ਹੀ ਟੁੱਟ ਜਾਂਦਾ ਸੀ ਜਦੋਂ ਮੈਂ 12 ਸਾਲ ਦੀ ਅਤੇ ਪੁਜਾਰੀ ਪੰਜਾਹ ਸਾਲ ਦਾ, ਮੇਰਾ ਵਜ਼ਨ ਪੈਂਤੀ ਕਿਲੋ ਪੁਜਾ਼ਰੀ ਦਾ ਵਜ਼ਨ ਨੱਬੇ ਕਿਲੋ ਹੁੰਦਾ ਅਤੇ ਉਹ ਮੈਰਾ ਸ਼ੀਲ- ਭੰਗ ਦੀ ਪ੍ਰਥਾ ਦੇ ਨਾਮ ‘ਤੇ ਸਰੀਰਕ ਸ਼ੋਸ਼ਣ ਕਰਦਾ।

ਮੇਰੀ ਦਸ਼ਾ ਹੋਰ ਭੈੜੀ ਹੁੰਦੀ ਸੀ ਜਦੋਂ ਮੇਰੇ ਪਤੀ ਦੀ ਮੌਤ ਹੋਣ ‘ਤੇ ਮੈਨੂੰ ਮੇਰੀ ਇੱਛਾ ਦੇ ਵਿਰੁੱਧ ਸਤੀ ਕੀਤਾ ਜਾਂਦਾ ਸੀ। ਪਿੱਛੇ ਮੇਰੇ ਬੱਚਿਆਂ ਨੂੰ ਅਨਾਥ ਬਣਾ ਦਿੱਤਾ ਜਾਂਦਾ ਸੀ।
ਮੈਨੂੰ ਸਿੱਖਿਆ ਦਾ ਹੱਕ ਵੀ ਨਹੀਂ ਸੀ।

- Advertisement -

ਬਾਲ ਵਿਆਹ ਦੀ ਰੀਤੀ ਰਿਵਾਜ ਕਰਕੇ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਨੂੰ ਪੁਨਰ- ਵਿਆਹ ਦਾ ਵੀ ਹੱਕ ਨਹੀਂ ਸੀ। ਜਦਕਿ ਮਰਦ ਦੀ ਪਤਨੀ ਦੀ ਮੌਤ ਤੋਂ ਬਾਅਦ ਮਰਦ ਨੂੰ ਪੁਨਰ ਵਿਆਹ ਕਰਾਉਣ ਦਾ ਹੱਕ ਸੀ। ਵਾਹ-ਵਾਹ ਸਾਰੀਆਂ ਬੰਦਸ਼ਾਂ ਔਰਤ ਉਤੇ ਹੀ ਕਿੰਨੀਆਂ ਭੈੜੀਆਂ ਲਾਗੂ ਸਨ।

ਮੈਂ ਧੰਨਵਾਦੀ ਹਾਂ ਉਨ੍ਹਾਂ ਅੰਗਰੇਜਾਂ (ਲਾਰਡ ਵਿਲੀਅਮ ਬੈਂਟਿੰਕ, ਲਾਰਡ ਡਲਹੌਜ਼ੀ, ਲਾਰਡ ਮੈਕਾਲੇ) ਦੀ ਜਿਨ੍ਹਾਂ ਨੇ ਭਾਰਤ ਵਿੱਚ ਕਾਨੂੰਨ ਬਣਾ ਕੇ ਮੇਰਾ ਇਨ੍ਹਾਂ ਰੀਤੀ ਰੀਵਾਜਾਂ ਤੋਂ ਖਹਿੜਾ ਛੁਡਾਇਆ, ਪੜ੍ਹਨ ਦਾ ਹੱਕ ਦਿੱਤਾ।

ਇੱਕ ਵਿਅਕਤੀ ਭਾਰਤ ਵਿੱਚ ਪੈਦਾ ਹੋਇਆ ਜਿਸ ਦਾ ਨਾਮ ਭੀਮ ਰਾਓ ਅੰਬੇਦਕਰ ਹੈ ਜਿਸ ਨੇ ਭਾਰਤੀ ਰੀਤੀ ਰੀਵਾਜਾਂ ਦਾ ਵਿਰੋਧ ਕਰਕੇ ਮੇਰੇ ਵਰਗੇ ਹੋਰ ਭਾਰਤੀਆਂ ਨੂੰ ਅਧਿਕਾਰ ਦਿਵਾਉਣ ਵਾਸਤੇ ਲੰਬੀ ਲੜਾਈ ਲੜ ਕੇ ਸੰਵਿਧਾਨ ਵਿੱਚ ਸਭ ਨੂੰ ਬਰਾਬਰ ਦੇ ਅਧਿਕਾਰ ਦੇ ਕੇ ਮੇਰੀ ਤਰੱਕੀ ਦੇ ਰਾਹ ਖੋਲ੍ਹ ਦਿੱਤੇ।

ਅੱਜ ਮੈਨੂੰ ਸੁਰਜੀਤ ਕੌਰ ਦੇ ਰੂਪ ਵਿੱਚ 1959 ਵਿੱਚ ਪਹਿਲੀ ਆਈ਼਼. ਪੀ. ਐਸ. ਅਧਿਕਾਰੀ ਬਣਨ ਦਾ ਮਾਣ ਮਿਲਿਆ। ਮੈਨੂੰ ਭਾਰਤ ਦੀ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਲੋਕ ਸਭਾ ਦੀ ਸਪੀਕਰ, ਕੈਬਨਿਟ ਮੰਤਰੀ ਮੁੱਖ ਮੰਤਰੀ, ਕੋਰਟਾਂ ਦੀ ਜ਼ੱਜ ਬਣਨ ਦਾ ਮਾਣ ਮਿਲਿਆ। ਮੈਂ ਕਿਰਨ ਬੇਦੀ ਦੂਸਰੀ ਮਹਿਲਾ ਆਈ. ਪੀ .ਐਸ. ਅਧਿਕਾਰੀ ਬਣੀ। ਮੈਂ ਬੀਚੇਂਦਰੀ ਪਾਲ ਬਣਕੇ ਦੁਨੀਆਂ ਦੀ ਸਭ ਤੋਂ ਉੱਚੀ ਪਹਾੜੀ ਨੂੰ ਸਰ ਕੀਤਾ। ਮੈਂ ਪੀ. ਟੀ. ਊਸ਼ਾ, ਮੈਰੀਕਾਮ, ਫੋਗਟ ਭੈਣਾਂ, ਪੀ.ਵੀ. ਸਿੰਧੂ, ਸੁਨੀਤਾ ਰਾਣੀ, ਹਿਮਾ ਦਾਸ ਦੇ ਰੂਪ ਵਿੱੱਚ ਰਾਸ਼ਟਰੀ ਖੇਡਾਂ ‘ਚ ਭਾਰਤ ਨੂੰ ਮੈਡਲਾਂ ਨਾਲ਼ ਨਿਵਾਜਿਆ। ਅੱਜ ਮੈਂ ਵਿੰਨੀ ਮਹਾਜਨ ਪੰਜਾਬ ਦੀ ਮੁੱਖ ਸੱਕਤਰ ਦੀ ਡਿਊਟੀ ਨਿਭਾਉਂਦੀ ਹਾਂ। ਮੈਂ ਡਾ. ਬੀ. ਆਰ. ਅੰਬੇਦਕਰ ਜੀ ਦਾ ਇਹ ਅਹਿਸਾਨ ਨਹੀਂ ਭੁੱਲ ਸਕਦੀ ਜਿਸ ਨੇ ਮੇਰੇ ਪੈਰਾਂ ‘ਚ ਪਾਈਆਂ ਬੇੜੀਆਂ ਤੋੜੀਆਂ। ਪਰ ਮੇਰੀਆਂ ਭੈਣਾਂ ਐਸੀਆਂ ਹਨ ਕਿ ਉਨ੍ਹਾਂ ਨੇ ਸੰਵਿਧਾਨਕ ਹੱਕ ਮਿਲਣ ਕਰਕੇ ਉੱਚੇ ਪਦ ਪ੍ਰਾਪਤ ਕੀਤੇ ਹਨ ਪਰ ਫਿਰ ਵੀ ਕੁਰਾਹੇ ਪਈਆਂ ਹੋਈਆਂ। ਹਨ। ਅਣਪੜ੍ਹ ਪੰਡਤਾਂ ਪਾਸੋਂ ਅਗਵਾਈ ਲੈਂਦੀਆਂ ਹਨ। ਮੈਂ ਭਾਰਤ ਦੀ ਜਿੰਮੇਵਾਰ ਔਰਤ ਹੋਣ ਕਰਕੇ ਅਪਣਾ ਨਿੱਜੀ ਅਨੁਭਵ ਬਿਆਨ ਕੀਤਾ ਹੈ। ਸੰਵਿਧਾਨ ਦੀ ਤਾਕਤ ਸਮਝੋ। ਇਸ ਨੂੰ ਕਦੇ ਵੀ ਕਮਜ਼ੋਰ ਹੋਣ ਨਹੀਂ ਦੇਣਾ। ਇਹ ਮੇਰੀ ਤੁਲਸੀ ਦਾਸ ਦੇ ਦੋਹੇ ਰਾਹੀਂ ਦੁਰਕਾਰੇ ਸਮਾਜ ਨੂੰ ਦਰਦ ਭਰੀ ਅਪੀਲ ਹੈ।

ਸੰਪਰਕ: 98888-14593

Share this Article
Leave a comment