ਮੁੱਖ ਮੰਤਰੀ ਵੱਲੋਂ 8 ਨਵੰਬਰ ਨੂੰ ਵਿਸ਼ੇਸ਼ ਸਦਨ ਬੁਲਾਉਣ ਦਾ ਫੈਸਲਾ

TeamGlobalPunjab
1 Min Read

ਲੁਧਿਆਣਾ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਲੁਧਿਆਣਾ ‘ਚ ਕੈਬਨਿਟ ਮੀਟਿੰਗ ਸ਼ੁਰੂ ਹੋ ਗਈ ਹੈ। ਇਹ ਮੀਟਿੰਗ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਕੇਂਦਰ ਵੱਲੋਂ ਬੀ. ਐੱਸ. ਐੱਫ. ਦਾ ਦਾਇਰਾ ਵਧਾਉਣ ਵਰਗੇ ਮੁੱਦਿਆਂ ਸਬੰਧੀ ਕੋਈ ਅਹਿਮ ਫੈਸਲਾ ਲੈਣ ਲਈ ਬੁਲਾਈ ਗਈ ਹੈ।

ਮੁੱਖ ਮੰਤਰੀ  ਨੇ ਕੈਬਿਨੇਟ ਮੀਟਿੰਗ ‘ਚ ਕਾਲੇ ਖੇਤੀ ਕਾਨੂੰਨ ਰੱਦ ਕਰਨ ਦਾ 8 ਨਵੰਬਰ ਤੱਕ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ। ਜਿਸ ਵਿਚ ਕੇਂਦਰ ਨੂੰ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਕੀਤੀ ਜਾਵੇਗੀ। ਮੁੱਖ ਮੰਤਰੀ  ਨੇ ਸੂਬੇ ਵਿਚ ਇੰਸਪੈੱਕਟਰੀ ਰਾਜ ਖ਼ਤਮ ਕਰ ਦਿੱਤਾ ਹੈ। ਪੁਲਿਸ  ਵਾਲਿਆਂ ਨੂੰ ਹਦਾਇਤ ਦਿੱਤੀ ਕਿ  ਦੁਕਾਨਦਾਰਾਂ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨੇ ਉਦਯੋਗ ਤੇ ਵਪਾਰੀਆਂ ਨੂੰ ਵੱਡੀ ਰਾਹਤ ਦਿੱਤੀ।ਮੁੱਖ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ, ਨਾਂਹ-ਪੱਖੀ ਰਵੱਈਏ, ਅੜਿੱਕੇ ਪੈਦਾ ਕਰਨ ਅਤੇ ਸਿਆਸੀ ਜਾਂ ਅਫਸਰਸ਼ਾਹੀ ਪੱਧਰ ‘ਤੇ ਅਣਗਹਿਲੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Share this Article
Leave a comment