ਮਿਸੀਸਾਗਾ ਅਤੇ ਬਰੈਂਪਟਨ ਦੇ ਮੇਅਰਾਂ ਨੇ ਲੋਕਾਂ ਦਾ ਕਿਉਂ ਕੀਤਾ ਧੰਨਵਾਦ? ਪੜੋ ਪੂਰੀ ਖਬਰ

TeamGlobalPunjab
1 Min Read
ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਵੱਲੋਂ ਤਮਾਮ ਉਨ੍ਹਾਂ ਧਾਰਮਿਕ ਅਤੇ ਕਮਿਊਨਟੀ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ ਜੋ ਕਿ ਮਿਸੀਸਾਗਾ ਫੂਡ ਬੈਂਕ ਦੀ ਮਦਦ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਬਹੁਤ ਸਾਰੇ ਬਿਜਨਸ ਅਦਾਰੇ ਲੋਕਲ ਮੈਡੀਕਲ ਹਸਪਤਾਲਾਂ ਵਿੱਚ ਹੈਲਥ ਕੇਅਰ ਵਰਕਰਾਂ ਨੂੰ ਸੁਰੱਖਿਆ ਲਈ ਲੋੜੀਂਦਾ ਜ਼ਰੂਰੀ ਸਮਾਨ ਮੁਹਈਆ ਕਰਵਾ ਰਹੇ ਹਨ।ਮੇਅਰ ਬੌਨੀ ਨੇ ਇਸਨੂੰ ਮਿਸੀਸਾਗਾ ਯੂਨਿਟੀ ਦੱਸਿਆ ਤੇ ਕਿਹਾ ਕਿ ਚੰਗੇ ਦਿਨ ਅੱਗੇ ਆਉਣ ਵਾਲੇ ਹਨ।ਉਧਰ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਵੱਲੋਂ ਨੈਸ਼ਨਲ ਵਲੰਟੀਅਰ ਵੀਕ ‘ਤੇ ਕੋਵਿਡ-19 ਦੌਰਾਨ ਕੰਮ ਕਰਨ ਵਾਲੇ ਸਾਰੇ ਵਲੰਟੀਅਰਾਂ ਦੀ ਸ਼ਲਾਘਾ ਕੀਤੀ ਗਈ। ਜਿੰਨ੍ਹਾਂ ਦੱਸਿਆ ਕਿ ਪਿਛਲੇ ਸਾਲ ਕਰੀਬ 2400 ਵਲੰਟੀਅਰਾਂ ਵੱਲੋਂ ਕਰੀਬ 6500 ਘੰਟੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕੀਤਾ ਗਿਆ।ਉਨ੍ਹਾਂ ਕਿਹਾ ਕਿ ਉਹ ਸਭ ਦੀ ਕਦਰ ਕਰਦੇ ਹਨ। ਉਹਨਾਂ ਨੇ ਕੰਮ ਕਰ ਰਹੇ ਵਲੰਟੀਅਰਾਂ ਦਾ ਧੰਨਵਾਦ ਵੀ ਕੀਤਾ।ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਵਿਸ਼ਵ ਪੱਧਰ ਤੇ ਫੈਲੀ ਹੋਈ ਹੈ ਅਤੇ ਇਸ ਮੌਕੇ ਸਾਰੇ ਹੀ ਲੋਕ ਇਕਜੁੱਟ ਹੋ ਕੇ ਇਸ ਬਿਮਾਰੀ ਦੇ ਖਿਲਾਫ ਲੜ ਰਹੇ ਹਨ ਅਤੇ ਇਕ ਦੂਜੇ ਦੀ ਮਦਦ ਵੀ ਕਰ ਰਹੇ ਹਨ। ਸਾਰੀਆਂ ਧਾਰਮਿਕ,ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਤੋ ਇਲਾਵਾ ਲੋਕ ਆਪਣੇ ਪੱਧਰ ਤੇ ਵੀ ਇਕ ਦੂਜੇ ਦਾ ਸਹਾਰਾ ਬਣ ਰਹੇ ਹਨ ਅਤੇ ਮਾਨਵਤਾ ਦੀ ਭਲਾਈ ਵਿਚ ਜੁੱਟ ਗਏ ਹਨ।

Share this Article
Leave a comment