ਮਿਲਾਵਟੀ ਪਦਾਰਥ ਮਾਲਕੀ ਖਾਧ ਪਦਾਰਥਾਂ ਵਜੋਂ ਵੀ ਨਹੀਂ ਵੇਚੇ ਜਾ ਸਕਣਗੇ : ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

TeamGlobalPunjab
3 Min Read

ਚੰਡੀਗੜ੍ਹ : ਜਨਤਕ ਸਿਹਤ ਦੇ ਹਿੱਤ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਦੀ ਧਾਰਾ 30 (2) (ਏ) ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਰੈਗੂਲੇਸ਼ਨਜ਼, 2011 ਦੇ ਨਿਯਮ 2.1.1. ਤਹਿਤ ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਪੰਜਾਬ ਦੇ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰ ਸ. ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਬਨਸਪਤੀ ਵਿੱਚ ਹੋਰ ਪਦਾਰਥਾਂ ਦੀ ਮਿਲਾਵਟ ਅਤੇ ਘਿਓ ਵਿੱਚ ਦੁੱਧ ਦੀ ਫੈਟ ਤੋਂ ਬਿਨਾਂ ਹੋਰ ਪਦਾਰਥਾਂ ਦੀ ਮਿਲਾਵਟ ਨਾਲ ਤਿਆਰ ਕੀਤੇ ਕੁਕਿੰਗ ਮੀਡੀਅਮ ਦੇ ਨਿਰਮਾਣ, ਵੰਡ, ਭੰਡਾਰਨ ਅਤੇ ਵਿਕਰੀ ‘ਤੇ ਪੰਜਾਬ ਵਿੱਚ ਪਾਬੰਦੀ ਲਗਾਈ ਗਈ ਹੈ। ਅਜਿਹੇ ਮਿਸ਼ਰਣ ਮਾਲਕੀ ਖਾਧ ਪਦਾਰਥਾਂ ਵਜੋਂ ਵੀ ਨਹੀਂ ਵੇਚੇ ਜਾ ਸਕਣਗੇ।
ਉਨ੍ਹਾਂ ਕਿਹਾ ਕਿ ਇਹ ਹੁਕਮ 1 ਸਾਲ ਲਈ ਲਾਗੂ ਕੀਤੇ ਗਏ ਹਨ ਜੋ ਕਿ 15 ਜਨਵਰੀ, 2020 ਤੋਂ ਪ੍ਰਭਾਵੀ ਹੋਣਗੇ।
ਉਨ੍ਹਾਂ ਦੱਸਿਆ ਕਿ ਫੂਡ ਐਂਡ ਡਰੱਗ ਐਡਮਿਸਟ੍ਰੇਸ਼ਨ ਕਮਿਸ਼ਨਰ, ਪੰਜਾਬ ਦੇ ਦਫ਼ਤਰ ਵੱਲੋ ਸਤੰਬਰ ਮਹੀਨੇ ਦੌਰਾਨ ਕਈ ਫਰਮਾਂ ਦੇ ਲਾਇਸੰਸ ਰੱਦ ਕੀਤੇ ਗਏ ਸਨ ਜੋ ਕਿ ਰੈਗੂਲੇਸ਼ਨਜ਼ 2011 ਦੇ ਨਿਯਮਾਂ ਦੀ ਉਲੰਘਣਾ ਕਰਕੇ ਅਜਿਹੇ ਮਿਲਾਵਟੀ ਮਿਸ਼ਰਣ ਤਿਆਰ ਕਰ ਰਹੀਆਂ ਸਨ। ਪਰ ਸੂਬੇ ਤੋਂ ਬਾਹਰ ਤਿਆਰ ਕੀਤੇ ਉਤਪਾਦਾਂ ਨਾਲ ਅਜਿਹੇ ਮਿਲਾਵਟੀ ਮਿਸ਼ਰਣਾਂ ਦੀ ਵਿਕਰੀ ਹੁੰਦੀ ਰਹੀ ਇਸ ਲਈ ਸਤੰਬਰ ਮਹੀਨੇ ਸਤੰਬਰ ਮਹੀਨੇ ਦੇ ਅੱਧ ਵਿੱਚ ਪੰਜਾਬ ਵਿੱਚ ਅਜਿਹੇ ਮਿਲਾਵਟੀ ਮਿਸ਼ਰਣਾਂ ਦੇ ਨਿਰਮਾਣ/ਵਿਕਰੀ/ਵੰਡ ‘ਤੇ ਮੁਕੰਮਲ ਪਾਬੰਦੀ ਲਗਾਉਣ ਸਬੰਧੀ ਇਤਰਾਜ਼ ਮੰਗੇ ਗਏ ਅਤੇ ਕਿਸੇ ਵੀ ਤਰ੍ਹਾਂ ਦੇ ਇਤਰਾਜ਼ ਦਰਜ ਕਰਵਾਉਣ ਲਈ 15 ਦਿਨ ਦਾ ਸਮਾਂ ਦਿੱਤਾ ਗਿਆ।
ਮੈਸਰਜ਼ ਤਪਨ ਐਗਰੋ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ, ਆਗਰਾ ਵੱਲੋਂ ਇਸ ਨੋਟਿਸ ਸਬੰਧੀ ਇਤਰਾਜ਼ ਦਰਜ ਕਰਵਾਇਆ ਗਿਆ। ਮੈਸਰਜ਼ ਤਪਨ ਐਗਰੋ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੇ ਨੁਮਾਇੰਦੇ ਨੂੰ ਨਿੱਜੀ ਸੁਣਵਾਈ ਲਈ ਦਾ ਮੌਕਾ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਮੈਸਰਜ਼ ਤਪਨ ਐਗਰੋ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਵੱਲੋਂ ਤਿਆਰ ਕੀਤੇ ਜਾਂਦੇ ਮਿਸ਼ਰਣਾਂ ਲਈ ਫੂਡ ਸੇਫਟੀ ਐਂਡ ਸਟੈਂਡਰਡਜ਼ (ਵਿਕਰੀ ‘ਤੇ ਪਾਬੰਦੀ ਤੇ ਰੋਕ ) ਰੈਗੂਲੇਸ਼ਨਜ਼, 2011 ਦੇ ਨਿਯਮ 2.1.1. ਤਹਿਤ ਕੋਈ ਛੋਟ ਨਹੀਂ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਕਿ ਅਜਿਹੇ ਮਿਲਾਵਟੀ ਮਿਸ਼ਰਣ ਮਾਲਕੀ ਖਾਧ ਪਦਾਰਥਾਂ ਵਜੋਂ ਵੀ ਨਹੀਂ ਵੇਚੇ ਜਾ ਸਕਦੇ।
ਪੰਨੂੰ ਨੇ ਦੱÎਸਿਆ ਕਿ ਇਹ ਵੇਖਿਆ ਗਿਆ ਹੈ ਕਿ ਵੱਡੀ ਗਿਣਤੀ ਵਿੱਚ ਫੂਡ ਬਿਜ਼ਨਸ ਆਪਰੇਟਰ ਰਜੈਗੂਲੇਸ਼ਨਜ਼, 2011 ਦੀ ਘੋਰ ਉਲੰਘਣਾ ਕਰਦਿਆਂ ਕੁਕਿੰਗ ਮੀਡੀਅਮ, ਲਾਈਟ ਘੀ, ਪੂਜਾ ਘੀ, ਐਕਟਿਵੋ ਲਾਈਟ, ਪ੍ਰੀਤ ਲਾਈਟ, ਅਲਟਰਾ ਕਲਾਸਿਕ ਆਦਿ ਨਾਂਵਾਂ ਹੇਠ ਅਜਿਹੇ ਕੁਕਿੰਗ ਮੀਡੀਅਮ ਵੇਚ ਰਹੇ ਹਨ। ਅਜਿਹੇ ਕੁਕਿੰਗ ਮੀਡੀਅਮਾਂ ਵਿੱਚ ਵੱਡੀ ਮਾਤਰਾ ਵਿੱਚ ਸੈਚੂਰੇਟਡ ਫੈਟ ਅਤੇ ਟਰਾਂਸ ਫੈਟ ਹੁੰਦੀ ਹੈ ਜੋ ਕਿ ਉਤਪਾਦ ਦੀ ਤਲਣ ਆਦਿ ਲਈ ਵਰਤੋਂ ਕਰਨ ਸਮੇਂ ਹੋਰ ਵੀ ਕਈ ਗੁਣਾ ਵੱਧ ਜਾਂਦੀ ਹੈ। ਟਰਾਂਸ ਫੈਟ ਦੇ ਮਨੁੱਖੀ ਸਿਹਤ ਲਈ ਮਾਰੂ ਪ੍ਰਭਾਵ ਹਨ ਜੋ ਕਿ ਹਾਈਪਰਟੈਂਸ਼ਨ ਅਤੇ ਦਿਲ ਦੇ ਰੋਗਾਂ ਦਾ ਕਾਰਨ ਬਣਦੀ ਹੈ। ਇਹ ਉਤਪਾਦ ਬਨਸਪਤੀ ਵਿੱਚ ਹੋਰ ਪਦਾਰਥਾਂ ਦੀ ਮਿਲਾਵਟ ਅਤੇ ਘਿਓ ਵਿੱਚ ਦੁੱਧ ਦੀ ਫੈਟ ਤੋਂ ਬਿਨਾਂ ਹੋਰ ਪਦਾਰਥਾਂ ਦੀ ਮਿਲਾਵਟ ਨਾਲ ਬਣਾਏ ਜਾਂਦੇ ਹਨ ਜੋ ਕਿ ਮਨੁੱਖੀ ਸਿਹਤ ਲਈ ਘਾਤਕ ਹਨ ਅਤੇ ਅਜਿਹੇ ਪਦਾਰਥਾਂ ‘ਤੇ ਰੈਗੁਲੇਸ਼ਨਜ਼, 2011 ਤਹਿਤ ਸੂਬੇ ਵਿੱਚ ਪਾਬੰਦੀ ਲਗਾਈ ਗਈ ਹੈ।

Share this Article
Leave a comment