-ਅਵਤਾਰ ਸਿੰਘ;
ਡਾ ਰਜਿੰਦਰ ਪ੍ਰਸ਼ਾਦਿ ਨੂੰ ਸੁੰਤਤਰਤਾ ਸੰਗਰਾਮੀ ਕਿਹਾ ਜਾਂਦਾ ਤਾਂ ਡਾ ਰਾਧਾ ਕ੍ਰਿਸ਼ਨਨ ਨੂੰ ਲੋਕ ਫਿਲਾਸਫਰ ਕਿੰਗ ਕਹਿੰਦੇ ਸਨ ਅਤੇ Dr. Avul Pakir Jainulabdeen Abdul Kalam ਅਬਦੁਲ ਕਲਾਮ ਨੂੰ ਪੁਲਾੜ, ਮਿਜਾਈਲ ਮੈਨ, ਇੰਜਨੀਅਰ, ਐਟਮ ਦੇ ਵਿਗਿਆਨੀ, ਦੇਸ਼ ਪ੍ਰੇਮੀ ਕਰਕੇ ਜਾਣਿਆ ਜਾਂਦਾ ਹੈ।
ਡਾਕਟਰ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਤਾਮਿਲਨਾਡੂ ਦੇ ਸ਼ਹਿਰ ਰਾਮੇਸ਼ਵਰਮ ਵਿੱਚ ਇਕ ਗਰੀਬ ਮਲਾਹ ਦੇ ਘਰ ਹੋਇਆ। ਗਰੀਬੀ ਕਾਰਨ ਭਾਂਤ ਭਾਂਤ ਦੇ ਧੰਦੇ ਕਰਦਿਆਂ 1954 ਵਿੱਚ ਤਿਰੂਚਿਰਾਪੱਲੀ ਦੇ ਕਾਲਜ ਤੋਂ ਬੀ ਐਸ ਸੀ ਫਿਜਿਕਸ ਕੀਤੀ।ਪੰਜਵੀ ਵਿੱਚ ਪੜਦਿਆਂ ਹੀ ਉਸਦੇ ਮਨ ਅੰਦਰ ਪੰਛੀਆਂ ਵਾਂਗ ਉਡਣ ਦਾ ਸੁਪਨਾ ਸੀ। ਉਸ ਨੇ ਸਾਥੀਆਂ ਨਾਲ ਰਲ ਕੇ ਹਵਾਈ ਜਹਾਜ ਦਾ ਡਿਜ਼ਾਇਨ ਪ੍ਰਾਜੈਕਟ ਕੀਤਾ।
ਪ੍ਰੋਫੈਸਰ ਨੇ ਇਸ ਨੂੰ ਰੱਦ ਕਰਕੇ ਤਿੰਨ ਦਿਨਾਂ ਅੰਦਰ ਨਵਾਂ ਡਿਜਾਇਨ ਨਾ ਬਣਾਉਣ ਤੇ ਉਸਦਾ ਵਜੀਫਾ ਬੰਦ ਕਰਨ ਦੀ ਧਮਕੀ ਦਿੱਤੀ। ਕਲਾਮ ਨੇ ਤਿੰਨ ਦਿਨਾਂ ਅੰਦਰ ਜਦ ਨਵਾਂ ਡਿਜਾਇਨ ਬਣਾ ਕੇ ਪੇਸ਼ ਕੀਤਾ ਤਾਂ ਪ੍ਰੋਫੈਸਰ ਨੇ ਕਿਹਾ, “ਮੈਂ ਤੇਰੀ ਪਰੀਤਿਭਾ ਨੂੰ ਸਿਖਰ ਤੱਕ ਵਰਤਣਾ ਚਾਹੁੰਦਾ ਸੀ।” 1957 ਵਿੱਚ ਏਅਰੋਨੌਕਟਿਸ ਦੀ ਪੜਾਈ ਖਤਮ ਹੋਣ ‘ਤੇ ਉਸਨੂੰ ਬੰਗਲੌਰ ਵਿੱਚ ਨੌਕਰੀ ਮਿਲ ਗਈ।
ਉਥੇ ਪਰੋਟੋ ਟਾਈਪ ਮਾਡਲ ਬਣਾ ਕੇ ਉਸ ਸਮੇਂ ਦੇ ਰੱਖਿਆ ਮੰਤਰੀ ਕ੍ਰਿਸ਼ਨਾ ਮੈਨਨ ਨਾਲ ਬੈਠ ਕੇ ਅਕਾਸ਼ ਵਿੱਚ ਚੱਕਰ ਲਾਇਆ। ਫਿਰ ਉਹ ਵਿਕਰਮ ਸਾਰਾਭਾਈ ਜੋ ਇੰਡੀਅਨ ਨੈਸ਼ਨਲ ਕਮੇਟੀ ਫਾਰ ਸਪੇਸ ਰਿਸਰਚ ਦਾ ਚੇਅਰਮੈਨ ਸੀ ਕੋਲ ਜਾ ਕੇ 350 ਕਿਲੋਮੀਟਰ ਉਚਾਈ ਤਕ ਜਾਣ ਵਾਲੇ ਰਾਕੇਟ ਬਣਾ ਕੇ ਸਫਲਤਾ ਹਾਸਲ ਕੀਤੀ।
1969 ਵਿੱਚ ਈਸਰੋ ਦੀ ਸਥਾਪਨਾ ਹੋਈ ਤਾਂ ਇਨਾਂ ਨੂੰ ਡਾਇਰੈਕਟਰ ਬਣਾਇਆ ਗਿਆ। ਇਸ ਸੰਸਥਾ ਲਈ ਪਹਿਲਾ ਸੈਟੇਲਾਈਟ ਲਾਂਚ ਵਹੀਕਲ (ਐਸ ਐਲ ਵੀ) ਬਣਾਇਆ ਉਸਦੇ ਅਸਫਲ ਹੋਣ ਤੇ 18 ਜੁਲਾਈ 1980 ਨੂੰ ਨਵਾਂ ਐਸ ਐਲ ਵੀ ਬਣਾ ਕੇ ਕਾਮਯਾਬੀ ਹਾਸਲ ਕੀਤੀ। ਰਾਜਾ ਰਾਮਨਾਥ ਦੇ ਕਹਿਣ ਤੇ ਕਲਾਮ ਨੇ ਡੀ ਆਰ ਡੀ ਉ ਵਿੱਚ ਆ ਕੇ ਦੇਸ਼ ਦੇ ਮਿਜ਼ਾਈਲ ਪ੍ਰੋਗਰਾਮ ਦੀ ਵਾਗਡੋਰ ਸੰਭਾਲੀ।
1981 ਨੂੰ ਲਾਂਚ ਵਾਹਨਾਂ ਦੇ ਕੰਮਾਂ ਲਈ ਪਦਮ ਵਿਭੂਸ਼ਨ ਦਿੱਤਾ ਗਿਆ। ਉਸਨੇ ਧਰਤੀ ਤੋਂ ਧਰਤੀ,ਧਰਤੀ ਤੋਂ ਅਕਾਸ਼, ਛੋਟੀ ਵੱਡੀ ਰੇਂਜ ਤੇ ਟੈਂਕ ਤੋੜਨ ਵਾਲੀਆਂ ਮਿਜਾਈਲਾਂ ਪਿਰਥਵੀ, ਅਕਾਸ਼, ਅਗਨੀ, ਨਾਗਰਿਕ, ਤਿਰਸ਼ੂਲ ਇਸ ਪ੍ਰੋਗਰਾਮ ਦੀਆਂ ਪ੍ਰਾਪਤੀਆਂ ਕੀਤੀਆਂ।
1998 ਦੇ ਪੋਖਰਨ-2 ਐਟਮੀ ਧਮਾਕਿਆਂ ਵਿੱਚ ਉਹਨਾਂ ਅਹਿਮ ਰੋਲ ਸੀ। 1997 ਵਿੱਚ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਮਿਲਿਆ। ਦਿਲ ਦੇ ਰੋਗਾਂ ਦੇ ਮਾਹਿਰ ਨਾਲ ਰਲ ਕੇ ਕਲਾਮ ਰਾਜੂ ਸਟੈਂਟ ਬਣਾਇਆ ਜੋ ਵਿਦੇਸ਼ਾਂ ਤੋਂ 75,000 ਰੁਪਏ ਦਾ ਸੀ ਤੇ ਨਵਾਂ ਤਿਆਰ ਕਰਕੇ 11,000 ਰੁਪਏ ਵਿੱਚ ਵੇਚਿਆ।ਅਗਨੀ ਮਿਜ਼ਾਈਲ ਦੇ ਕੋਨ ਵਾਸਤੇ ਵਰਤੇ ਗਏ ਪਦਾਰਥ ਤੋਂ ਲੱਤਾਂ/ਗੋਡਿਆਂ ਉਤੇ ਬੰਨਣ ਵਾਲਾ ਕਲੀਨਰ ਜੋ 3500 ਰੁਪਏ ਦਾ ਸੀ ਤੇ ਉਹ 500 ਰੁ ਵਿੱਚ ਵੇਚਿਆ।70 ਸਾਲ ਦੀ ਸੇਵਾ ਤੋਂ ਬਾਅਦ ਸੇਵਾ ਮੁਕਤ ਹੋਏ।
2002 ਵਿੱਚ 90% ਵੋਟਾਂ ਲੈ ਕੇ 11ਵੇਂ ਰਾਸ਼ਟਰਪਤੀ ਬਣੇ। 2007 ਵਿੱਚ ਰਾਸ਼ਟਰਪਤੀ ਤੋਂ ਸੇਵਾਮੁਕਤ ਹੋਣ ‘ਤੇ ਉਹ ਇਕ ਵਿਗਿਆਨੀ, ਬੁੱਧੀਜੀਵੀ, ਸਮਾਜਸੇਵੀ ਸਰਗਰਮ ਹੋਏ।ਰਾਸ਼ਟਰਪਤੀ ਭਵਨ ਵਿੱਚ ਮੈਡੀਸਨ ਪਲਾਂਟ ਦਾ ਬਾਗ ਲਵਾਇਆ। ਉਹ ਕਰਨਾਟਕ ਸੰਗੀਤ ਦੇ ਪ੍ਰੇਮੀ ਤੇ ਵੀਨਾਵਾਦਕ ਸੀ। ਉਨਾਂ ਨੇ ਸ਼ਾਦੀ ਨਹੀਂ ਕਰਾਈ ਤੇ ਕੋਈ ਗੱਡੀ,ਟੀ ਵੀ ਏ ਸੀ, ਗਹਿਣੇ, ਜਮੀਨ, ਜਾਇਦਾਦ, ਬੈਂਕ ਬੈਲੇਂਸ ਜਾਂ ਵਸੀਅਤ ਨਹੀਂ ਸੀ।
ਪੈਨਸ਼ਨ ਵਿੱਚੋਂ ਗੁਜਾਰਾ ਜੋਗੇ ਪੈਸੇ ਰੱਖ ਕੇ ਪਿੰਡ ਦੀ ਪੰਚਾਇਤ ਨੂੰ ਦਾਨ ਕਰ ਦਿੰਦੇ ਸਨ। ਉਸ ਕੋਲ 6 ਪੈਂਟਾਂ, 4 ਕਮੀਜਾਂ, 3 ਸੂਟ, 16 ਡਾਕਟਰੇਟ ਤੇ 2500 ਕਿਤਾਬਾਂ ਸਨ। 27 ਜੁਲਾਈ 2015 ਨੂੰ ਸ਼ਿਲਾਂਗ ਵਿੱਚ ਭਾਸ਼ਣ ਦੇਣ ਸਮੇਂ ਅਚਾਨਕ ਹੇਠਾਂ ਡਿਗ ਪਏ ਤੇ ਸਦਾ ਲਈ ਚਲੇ ਗਏ। ਕਲਾਮ ਦੇ ਸਕਤਰ ਨੇ ਕਿਤਾਬ ‘ਕਲਾਮ ਇਫੈਕਟ’ ਵਿੱਚ ਲਿਖਿਆ, “ਹਰ ਰਾਸ਼ਟਰਪਤੀ ਵਾਂਗ ਕਲਾਮ ਨੂੰ ਵੀ ਦੇਸ਼ ਵਿਦੇਸ਼ ਵਿੱਚੋਂ ਤੋਹਫੇ ਮਿਲਦੇ। ਉਹ ਤੋਹਫਾ ਲੈ ਕੇ ਦਿਲੀ ਆ ਕੇ ਦਫਤਰੀ ਰਿਕਾਰਡ ਵਿੱਚ ਦਰਜ ਕਰਦੇ। ਆਹੁਦੇ ਦੀ ਮਿਆਦ ਖਤਮ ਹੋਣ ‘ਤੇ ਇਕ ਪੈਨਸਿਲ ਤੱਕ ਵੀ ਵੱਡੇ ਭੰਡਾਰ ਵਿੱਚੋ ਨਹੀਂ ਲਈ।
ਇਕ ਵਾਰ ਉਨ੍ਹਾਂ ਦੇ ਜਾਣਕਾਰ ਤੇ ਰਿਸ਼ਤੇਦਾਰ 50 ਦੇ ਕਰੀਬ ਮਿਲਣ ਆਏ ਤੇ ਉਨ੍ਹਾਂ ਦੇ ਖਾਣ ਪੀਣ ਤੇ ਦਿੱਲੀ ਦੇ ਘੁੰਮਣ ਲਈ ਬਸ ਦਾ ਖਰਚਾ ਉਨ੍ਹਾਂ ਕੋਲੋਂ ਕੀਤਾ। “ਉਨ੍ਹਾਂ ਦਾ ਇਕ ਕੰਨ ਜਮਾਂਦਰੂ ਅੱਧਾ ਸੀ ਇਸਨੂੰ ਕਜ ਕੇ ਰੱਖਣ ਲਈ ਉਨ੍ਹਾਂ ਦੇ ਵਾਲਾਂ ਦਾ ਵੱਖਰਾ ਹੀ ਸਟਾਇਲ ਬਣਾਇਆ ਹੋਇਆ ਸੀ। 30 ਜੁਲਾਈ 2015 ਨੂੰ ਉਨ੍ਹਾਂ ਦੇ ਸਸਕਾਰ ਵਿਚ ਸਾਢੇ ਤਿੰਨ ਲੱਖ ਲੋਕ ਸ਼ਾਮਲ ਹੋਏ।