ਭਾਰਤ ਤੋਂ ਬਾਅਦ ਅਮਰੀਕਾ ਅਜਿਹਾ ਦੇਸ਼ ਜਿੱਥੇ ਵੱਡੀ ਗਿਣਤੀ ‘ਚ ਨੇ ਮਹਾਤਮਾ ਗਾਂਧੀ ਦੇ ਬੁੱਤ

TeamGlobalPunjab
2 Min Read

ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਉਣ ਲਈ ਦੁਨੀਆਂ ਭਰ ‘ਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਪਰ ਅਮਰੀਕਾ ਇੱਕ ਅਜਿਹਾ ਦੇਸ਼ ਹੈ, ਜਿੱਥੇ ਭਲੇ ਹੀ ਮਹਾਤਮਾ ਗਾਂਧੀ ਕਦੇ ਨਹੀਂ ਗਏ, ਪਰ ਉਨ੍ਹਾਂ ਦੇ ਬੁੱਤ ਇੱਥੇ ਵੱਡੀ ਗਿਣਤੀ ‘ਚ ਲੱਗੇ ਹਨ ਅਤੇ ਉਨ੍ਹਾਂ ਦੇ ਸਮਰਥਕਾਂ ‘ਚ ਇੱਥੋਂ ਦੇ ਦਿੱਗਜ ਆਗੂ ਸ਼ਾਮਲ ਹਨ।

ਹਾਲਾਂਕਿ ਇਨ੍ਹਾਂ ਬੁੱਤਾਂ ਤੇ ਸਮਾਰਕਾਂ ਦੀ ਗਿਣਤੀ ਦਾ ਕੋਈ ਅਧਿਕਾਰਤ ਅੰਕੜਾ ਨਹੀਂ ਹੈ ਪਰ ਨਿਊਜ਼ ਏਜੰਸੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅਮਰੀਕਾ ਵਿੱਚ ਮਹਾਤਮਾ ਗਾਂਧੀ ਦੇ ਦੋ ਦਰਜਨ ਤੋਂ ਵੱਧ ਬੁੱਤ ਹਨ। ਇਥੇ ਇੱਕ ਦਰਜਨ ਤੋਂ ਜ਼ਿਆਦਾ ਸੋਸਾਇਟੀ ਤੇ ਸੰਗਠਨ ਗਾਂਧੀ ਨਾਲ ਜੁੜੇ ਹਨ।

ਮਸ਼ਹੂਰ ਭਾਰਤੀ ਅਮਰੀਕੀ ਸੁਭਾਸ਼ ਰਜ਼ਦਾਨ ਨੇ ਕਿਹਾ ਕਿ ਭਾਰਤ ਤੋਂ ਬਾਹਰ, ਮਹਾਤਮਾ ਗਾਂਧੀ ਦੀਆਂ ਯਾਦਗਾਰਾਂ ਤੇ ਮੂਰਤੀਆਂ ਦੀ ਸਭ ਤੋਂ ਵੱਡੀ ਗਿਣਤੀ ਅਮਰੀਕਾ ਵਿਚ ਹੈ।

ਗਾਂਧੀ ਨਾਲ ਸਬੰਧਤ ਪਹਿਲੀ ਯਾਦਗਾਰ ਵਾਸ਼ਿੰਗਟਨ ਡੀਸੀ ਦੇ ਮੈਰੀਲੈਂਡ ਦੇ ਬੇਥਿਸਡਾ ‘ਚ ਸਥਿਤ ਗਾਂਧੀ ਮੈਮੋਰੀਅਲ ਸੈਂਟਰ (ਗਾਂਧੀ ਸਮ੍ਰਿਤੀ ਸੈਂਟਰ) ‘ਚ ਬਣੀ ਸੀ।

ਉੱਥੇ ਹੀ 2 ਅਕਤੂਬਰ, 1986 ‘ਚ ਨਿਊਯਾਰਕ ਸਿਟੀ ਦੀ ਪ੍ਰਸਿੱਧ ਯੂਨੀਅਨ ਵਰਗ ਪਾਰਕ ਵਿੱਚ ਪਹਿਲੀ ਵਾਰ ਗਾਂਧੀ ਦੀ ਇੰਨੀ ਵੱਡੀ ਮੂਰਤੀ ਲੱਗੀ ਸੀ।

ਅਟਲਾਂਟਾ ਦੇ ਦ ਗਾਂਧੀ ਫਾਉਂਡੇਸ਼ਨ ਆਫ ਯੂਐਸਏ ਦੇ ਪ੍ਰਧਾਨ ਰਜ਼ਦਾਨ ਅਮਰੀਕਾ ‘ਚ ਗਾਂਧੀ ਦੀਆਂ ਕਈ ਮੂਰਤੀਆਂ ਸਥਾਪਤ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਨੂੰ 2013 ਵਿਚ ਪ੍ਰਵਾਸੀ ਭਾਰਤੀ ਸਨਮਾਨ ਪੁਰਸਕਾਰ ਨਾਲ ਨਵਾਜ਼ਿਆ ਗਿਆ ਸੀ।

ਇਸ ਤੋਂ ਇਲਾਵਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਹੋਰ ਬਹੁਤ ਸਾਰੇ ਆਗੂ ਮਹਾਤਮਾ ਗਾਂਧੀ ਪ੍ਰੇਰਣਾ ਵੱਜੋਂ ਦੇਖਦੇ ਸਨ। ਇਹੀ ਕਾਰਨ ਹੈ ਕਿ ਭਾਰਤ ਤੋਂ ਬਾਹਰ ਵੱਡੀ ਗਿਣਤੀ ‘ਚ ਅਮਰੀਕਾ ‘ਚ ਗਾਂਧੀ ਦੇ ਬੁੱਤ ਹਨ।

- Advertisement -

Share this Article
Leave a comment