ਭਾਰਤੀ ਫ਼ੌਜ ਅਤੇ ਅੱਤਵਾਦੀਆਂ ਵਿਚਕਾਰ ਮੁਠਭੇੜ, 9 ਅੱਤਵਾਦੀ ਢੇਰ !

TeamGlobalPunjab
1 Min Read

ਕੁਪਵਾੜਾ : ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ਵਿਚ ਭਾਰਤੀ ਸੈਨਾ ਨੇ ਐਤਵਾਰ ਨੂੰ ਵੱਡੀ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਿਕ ਇਥੇ ਇਕ ਮੁਕਾਬਲੇ ਵਿਚ ਭਾਰਤੀ ਫ਼ੌਜ ਨੇ 5 ਅੱਤਵਾਦੀਆਂ ਨੂੰ ਮਾਰ ਦਿੱਤਾ। ਸੈਨਾ ਦੀ ਇਹ ਕਾਰਵਾਈ ਸਰਚ ਅਭਿਆਨ ਦੇ ਪੰਜਵੇਂ ਦਿਨ ਹੋਈ ਹੈ । ਜਾਣਕਾਰੀ ਮੁਤਾਬਿਕ ਫ਼ੌਜ ਵਲੋਂ ਕੁਪਵਾੜਾ ਦੇ ਜੰਗਲਾਂ ਵਿਚ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਸੀ। ਇਸ ਮੁਹਿੰਮ ਦੌਰਾਨ ਐਤਵਾਰ ਸਵੇਰੇ ਕੰਟਰੋਲ ਰੇਖਾ ਨੇੜੇ ਜੰਗਲਾਂ ਵਿਚ ਰੰਗਦੋਰੀ ਬਾਹਕ ਖੇਤਰ ਵਿਚ ਸੈਨਾ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋ ਗਈ। ਇਸ ਕਾਰਵਾਈ ਵਿਚ 5 ਅੱਤਵਾਦੀ ਮਾਰੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ 9 ਅੱਤਵਾਦੀ ਮਾਰੇ ਗਏ ਹਨ। ਰਿਪੋਰਟਾਂ ਮੁਤਾਬਿਕ ਇਸ ਕਾਰਵਾਈ ਵਿਚ ਇਕ ਸੈਨਾ ਦਾ ਜਵਾਨ ਵੀ ਸ਼ਹੀਦ ਹੋ ਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ, ਫੌਜ ਨੇ ਗੁਗੁਲਦਾਰਾ ਟੀਨ ਬਾਹਕ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸੈਨਾ ਨੂੰ ਪਤਾ ਲੱਗ ਗਿਆ ਸੀ ਕਿ ਅੱਤਵਾਦੀਆਂ ਦਾ ਇਕ ਸਮੂਹ ਇਸ ਖੇਤਰ ਦੇ ਆਸ ਪਾਸ ਘੁਸਪੈਠ ਕਰ ਗਿਆ ਹੈ, ਜੋ ਮੌਕਾ ਮਿਲਦੇ ਹੀ ਹਮਲਾ ਕਰਨ ਦੀ ਸਥਿਤੀ ਵਿਚ ਹਨ। ਜਿਸ ਤੋਂ ਬਾਅਦ ਬੁੱਧਵਾਰ ਨੂੰ ਫੌਜ ਨੇ ਤਲਾਸ਼ੀ ਸ਼ੁਰੂ ਕੀਤੀ। ਐਤਵਾਰ ਨੂੰ ਇਹ ਮੁਹਿੰਮ ਤੇਜ਼ ਹੋ ਗਈ ਜਿਸ ਵਿਚ ਮੁਕਾਬਲੇ ਤੋਂ ਬਾਅਦ ਅੱਤਵਾਦੀ ਮਾਰੇ ਗਏ।

Share this Article
Leave a comment