ਨਿਊਜ਼ ਡੈਸਕ: ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਉੱਤਰ-ਪੱਛਮੀ ਪਹਾੜੀ ਖੇਤਰ ਵਿੱਚ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹੈਲੀਕਾਪਟਰ ਵਿੱਚ 5 ਲੋਕ ਸਵਾਰ ਸਨ। ਸਾਰਿਆਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ। ਨੇਪਾਲ ਵਿੱਚ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜੀ ਹੈਲੀਕਾਪਟਰ ਦੁਰਘਟਨਾ ਦੀ ਘਟਨਾ ਹੈ।
ਨੇਪਾਲ ਪੁਲਿਸ ਨੇ ਕਿਹਾ, “ਸਾਨੂੰ ਸੂਚਨਾ ਮਿਲੀ ਹੈ ਕਿ ਪਹਾੜੀ ਖੇਤਰ ਵਿੱਚ ਉਡਾਣ ਭਰ ਰਿਹਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹੈਲੀਕਾਪਟਰ ਵਿੱਚ ਪੰਜ ਲੋਕ ਸਵਾਰ ਸਨ। ਬਚਾਅ ਟੀਮਾਂ ਨੂੰ ਤੁਰੰਤ ਮੌਕੇ ਉੱਤੇ ਭੇਜਿਆ ਗਿਆ ਹੈ ਅਤੇ ਅਸੀਂ ਹਾਦਸੇ ਦੀ ਜਾਂਚ ਕਰ ਰਹੇ ਹਾਂ।” ਨੇਪਾਲ ਦੇ ਭੂਗੋਲਿਕ ਖੇਤਰ ਅਤੇ ਬਦਲਦੇ ਮੌਸਮ ਕਾਰਨ ਹਵਾਈ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ। ਉਂਝ ਲਗਾਤਾਰ ਦੋ ਹਫ਼ਤਿਆਂ ਵਿੱਚ ਵਾਪਰੇ ਹਾਦਸੇ ਬਹੁਤ ਚਿੰਤਾ ਦਾ ਵਿਸ਼ਾ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।