ਫ਼ਿਰੋਜ਼ਪੁਰ ‘ਚ ਪਾਕਿਸਤਾਨੀ ਕਿਸ਼ਤੀ ਮਿਲਣ ‘ਤੇ ਹੜਕੰਪ, ਕੁਝ ਦੂਰੀ ‘ਤੇ ਫਸਿਆ ਸੀ PM ਮੋਦੀ ਦਾ ਕਾਫ਼ਲਾ

TeamGlobalPunjab
1 Min Read

ਨਵੀਂ ਦਿੱਲੀ: ਪੰਜਾਬ ਦਾ ਉਹ ਇਲਾਕਾ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ਨੂੰ ਰੋਕਿਆ ਗਿਆ, ਫਿਰੋਜ਼ਪੁਰ ਜ਼ਿਲ੍ਹੇ ਦਾ ਉਹ ਇਲਾਕਾ ਬੇਹੱਦ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਹੋਣ ਕਾਰਨ ਇੱਥੇ ਹਮੇਸ਼ਾ ਸਖ਼ਤੀ ਰਹਿੰਦੀ ਹੈ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਹੋਣ ਕਾਰਨ ਇੱਥੇ ਹਮੇਸ਼ਾ ਸਖ਼ਤੀ ਰਹਿੰਦੀ ਹੈ। ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਜਿੱਥੇ ਰੁਕਿਆ ਸੀ, ਉਹ ਇਲਾਕਾ ਵੀ ਪਾਕਿਸਤਾਨ ਦੀ ਸਰਹੱਦ ਤੋਂ ਕੁਝ ਕਿਲੋਮੀਟਰ ਦੂਰ ਹੈ। ਭਾਰਤ-ਪਾਕਿ ਦੀ ਸਰਹੱਦ ‘ਤੇ ਸਤਲੁਜ ਦਰਿਆ ਵਿੱਚ ਇੱਕ ਪਾਕਿਸਤਾਨੀ ਕਿਸ਼ਤੀ ਮਮਦੋਟ ਇਲਾਕੇ ਤੋਂ ਮਿਲੀ ਹੈ। ਰਿਕਵਰੀ ਦੇ ਸਮੇਂ ਕਿਸ਼ਤੀ ਖਾਲੀ ਸੀ। ਸੁਰੱਖਿਆ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀਹੈ। 

ਬੀਐਸਐਫ ਦਾ ਦਾਅਵਾ ਹੈ ਕਿ ਸਤਲੁਜ ਦਰਿਆ ਪਾਕਿਸਤਾਨ ਵਿੱਚੋਂ ਨਿਕਲ ਕੇ ਭਾਰਤ ਵਿੱਚ ਦਾਖ਼ਲ ਹੁੰਦਾ ਹੈ। ਇਹ ਕਿਸ਼ਤੀ ਦਰਿਆ ਦੇ ਵਹਾਅ ਨਾਲ ਪਾਕਿਸਤਾਨ ਵਾਲੇ ਪਾਸਿਓਂ ਆਈ ਹੈ। ਹਾਲਾਂਕਿ ਜਾਂਚ ਵਿੱਚ ਜੁਟੀ ਬੀਐਸਐਫ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।

Share this Article
Leave a comment