ਲੁਧਿਆਣਾ : ਮੁੱਕੇਬਾਜ਼ ਸਿਮਰਨਜੀਤ ਨੂੰ ਮਿਲੇਗਾ ਅਰਜੁਨ ਐਵਾਰਡ

TeamGlobalPunjab
1 Min Read

ਲੁਧਿਆਣਾ: ਪੰਜਾਬ ਸਰਕਾਰ ਅਤੇ ਖੇਡ ਵਿਭਾਗ ਨੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਅਰਜੁਨ ਐਵਾਰਡ ਦੇਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਕਰ ਦੀ ਮੁੱਕੇਬਾਜ਼ ਸਿਮਰਨਜੀਤ ਕੌਰ ਵੀ ਸ਼ਾਮਲ ਹੈ। ਇਹ ਐਵਾਰਡ ਸਿਮਰਨਜੀਤ ਨੂੰ ਵਿਸ਼ਵ-ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚੰਗੇ ਪ੍ਰਦਰਸ਼ਨ ਲਈ ਦਿੱਤਾ ਜਾ ਰਿਹਾ ਹੈ।

ਇਹ ਸਨਮਾਨ ਹਾਸਲ ਕਰਨ ਵਾਲੀ ਸਿਮਰਨਜੀਤ ਜ਼ਿਲ੍ਹੇ ਦੀ ਇਕਲੌਤੀ ਖਿਡਾਰਣ ਹੈ। ਹਾਲਾਂਕਿ ਸਨਮਾਨ ਸਮਾਰੋਹ ਕਦੋਂ ਹੋਵੇਗਾ, ਇਸ ਦਾ ਫੈਸਲਾ ਨਹੀਂ ਕੀਤਾ ਗਿਆ ਹੈ।ਮਾਤਾ ਰਾਜਪਾਲ ਕੌਰ ਨੇ ਦੱਸਿਆ ਕਿ ਸਿਮਰਨ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਇਸ ਕਾਰਨ ਉਨ੍ਹਾਂ ਦਾ ਨਾਂ ਅਰਜੁਨ ਐਵਾਰਡ ਲਈ ਭੇਜਿਆ ਗਿਆ। ਓਲੰਪਿਕ ਵਿੱਚ ਭਾਗ ਲੈਣ ਤੋਂ ਬਾਅਦ ਸਿਮਰਨ ਘਰ ਪਰਤ ਆਈ ਸੀ ਅਤੇ ਦੋ ਦਿਨ ਬਾਅਦ ਮੁਹਾਲੀ ਵਿੱਚ ਅਭਿਆਸ ਲਈ ਵਾਪਸ ਚਲੀ ਗਈ ਸੀ।

Share this Article
Leave a comment