ਪੰਜਾਬੀ ਗਾਇਕ ਸਤਿੰਦਰ ਸਰਤਾਜ ਅਤੇ ਅਦਾਕਾਰਾ ਦੀ ਨੀਰੂ ਬਾਜਵਾ ਦੀ ਸ਼ੂਟਿੰਗ ਵਾਲੀ ਜਗ੍ਹਾ ਤੇ ਐਤਵਾਰ ਤੜਕੇ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ। ਇਜਾਣਕਾਰੀ ਅਨੁਸਾਰ ਕਈ ਲੋਕ ਜ਼ਖਮੀ ਹੋਏ ਹਨ।
ਪਿੰਡ ਖੰਟ ਦੇ ਸਕੂਲ ਵਿਖੇ ਗਾਇਕ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫਿਲਮ ‘ ਕਲੀ ਜੋਟਾ ‘ ਦੀ 6 ਸਤੰਬਰ ਤੋਂ ਸ਼ੂਟਿੰਗ ਚੱਲ ਰਹੀ ਸੀ। ਇਸ ਦੌਰਾਨ ਵੈਨਿਟੀ ਵੈਨਾ ਹਾਈਵੇਅ ਨੰਬਰ 5 ਤੇ ਖੜ੍ਹੀਆਂ ਸਨ। ਐਤਵਾਰ ਸਵੇਰੇ ਇੱਕ ਬਸ ਸ਼੍ਰੀ ਗੰਗਾਨਗਰ ਤੋਂ ਚੰਡੀਗੜ੍ਹ ਜਾ ਰਹੀ ਸੀ। ਇਹ ਬੱਸ ਸੜਕ ਤੇ ਖੜ੍ਹੀਆਂ ਵੈਨਾ ਨਾਲ ਟਕਰਾ ਗਈ। ਹਾਦਸੇ ਦੌਰਾਨ ਕਈ ਲੋਕ ਜਖਮੀ ਹੋ ਗਏ।
ਬੱਸ ਦੀ ਟੱਕਰ ਦੌਰਾਨ 2 ਵੈਨਿਟੀ ਵੈਨਾ ਅਤੇ ਇੱਕ ਬਲੈਰੋ ਗੱਡੀ ਬੁਰੀ ਤਰਾਂ ਨੁਕਸਾਨੀਆਂ ਗਈਆਂ। ਇਸ ਹਾਦਸੇ ਦੌਰਾਨ ਭਾਵੇ ਕਾਫੀ ਹੀ ਨੁਕਸਾਨ ਹੋਇਆ ਪਰ ਕਿਸੇ ਤਰਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।