ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਉੱਭੀ ਧਾਲੀਆਂ): ਕੈਲੀਫੋਰਨੀਆਂ ਤੋਂ ਲੰਮਾ ਸਮਾਂ ਗਾਇਕੀ ਰਾਹੀ ਲੋਕਾ ਦੇ ਦਿਲਾਂ ਵਿੱਚ ਰਾਜ ਕਰਨ ਵਾਲੇ ‘ਦਿਲਦਾਰ ਬ੍ਰਦਰਜ਼ ਮਿਊਜ਼ੀਕਲ ਗਰੁੱਪ’ ਦੇ ਮੋਢੀ ਗਾਇਕ ਕਲਾਕਾਰ ਅਵਤਾਰ ਗਰੇਵਾਲ ਦੇ ਨਵੇਂ ਗੀਤ “ਸੋਹਣੀਆਂ-ਸੁਨੱਖੀਆਂ” ਦਾ ਪੋਸਟਰ ਫਰਿਜ਼ਨੋ ਵਿਖੇ ਸਥਾਨਿਕ ਗਾਇਕਾ, ਗੀਤਕਾਰਾਂ, ਸਾਹਿੱਤਕਾਰਾ ਅਤੇ ਸੰਗੀਤ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ।
ਅਵਤਾਰ ਗਰੇਵਾਲ ਇਸ ਤੋਂ ਪਹਿਲਾ ਵੀ ਬਹੁਤ ਸਾਰੇ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ। ਉਮੀਦ ਕਰਦੇ ਹਾਂ ਕਿ ਇਹ ਗੀਤ ਵੀ ਸ੍ਰੋਤਿਆਂ ਦੀ ਪਸੰਦ ‘ਤੇ ਖਰਾ ਉਤਰੇਗਾ।