ਪ੍ਰਸਿਧ ਅਦਾਕਾਰ ਰਿਸ਼ੀ ਕਪੂਰ ਦੀ ਮੌਤ ਤੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ!

TeamGlobalPunjab
1 Min Read

ਨਿਊਜ ਡੈਸਕ: ਖੁਸ਼ਮਿਜਾਜ ਅਤੇ ਅਦਾਕਾਰ ਰਿਸ਼ੀ ਕਪੂਰ ਅਜ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਹਨ । ਉਨ੍ਹਾਂ 67 ਸਾਲ ਦੀ ਉਮਰ ਵਿੱਚ ਅਜ ਮੁੰਬਈ ਦੇ ਹਸਪਤਾਲ ਵਿੱਚ ਆਖਰੀ ਸਾਹ ਲਏ। ਦਸ ਦੇਈਏ ਕਿ ਰਿਸ਼ੀ ਕਪੂਰ ਕੈਂਸਰ ਤੋਂ ਪੀੜਤ ਸਨ। ਬੁੱਧਵਾਰ ਨੂੰ ਇਰਫਾਨ ਖਾਨ ਅਤੇ ਰਿਸ਼ੀ ਕਪੂਰ ਦੇ ਚੱਲਣ ਕਾਰਨ ਬਾਲੀਵੁੱਡ ਨੂੰ ਵੱਡਾ ਝਟਕਾ ਲੱਗਾ ਹੈ। ਇਨ੍ਹਾਂ ਪ੍ਰਸਿਧ ਅਦਾਕਾਰਾਂ ਦੀ ਮੌਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਅਤੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਰਿਸ਼ੀ ਕਪੂਰ ਦੀ ਮੌਤ ‘ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਲਿਖਿਆ ਕਿ “ਰਿਸ਼ੀ ਕਪੂਰ ਇਕ ਜਿੰਦਾਦਿਲ ਵਿਅਕਤੀ ਸਨ, ਜੋ ਪ੍ਰਤਿਭਾ ਨਾਲ ਭਰਪੂਰ ਸੀ। ਉਸਨੇ ਹਮੇਸ਼ਾਂ ਭਾਰਤ ਦੀ ਤਰੱਕੀ ਲਈ ਸੋਚਿਆ. ਉਸ ਦੇ ਜਾਣ ਤੋਂ ਬਾਅਦ ਇਕ ਵੱਡਾ ਝਟਕਾ ਲੱਗਾ ਹੈ।”

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਰਿਸ਼ੀ ਕਪੂਰ ਦੇ ਦੇਹਾਂਤ ‘ਤੇ ਦੁੱਖ ਜ਼ਾਹਰ ਕੀਤਾ ਹੈ। ਰਾਸ਼ਟਰਪਤੀ ਨੇ ਲਿਖਿਆ ਕਿ “ਰਿਸ਼ੀ ਕਪੂਰ ਦਾ ਅਚਾਨਕ ਅਕਾਲ ਚਲਾਣਾ ਕਰਨਾ ਬਹੁਤ ਦੁਖੀ ਹੈ। ਉਨ੍ਹਾਂ ਦੀ ਸਦਾਬਹਾਰ ਅਤੇ ਖੁਸ਼ਹਾਲ ਸ਼ਖਸੀਅਤ ਕਾਰਨ , ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਉਹ ਨਹੀਂ ਰਹੇ। ਉਨ੍ਹਾਂ ਦੀ ਮੌਤ ਸਿਨੇਮਾ ਜਗਤ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ।

- Advertisement -
Share this Article
Leave a comment