ਕਿਉਂ ਮਨਾਇਆ ਜਾਂਦਾ ਹੈ ਅਪ੍ਰੈਲ ਫੂਲ

TeamGlobalPunjab
2 Min Read

-ਅਵਤਾਰ ਸਿੰਘ

ਅਪਰੈਲ ਫੂਲ ਦਿਵਸ 1688 ਵਿੱਚ ਇੰਗਲੈਂਡ ਦੀ ਰਾਜਧਾਨੀ ਲੰਡਨ ਵਿਚ ਕੁਝ ਲੋਕਾਂ ਨੇ ਇਹ ਪ੍ਰਚਾਰ ਕੀਤਾ ਕਿ ਪਹਿਲੀ ਅਪਰੈਲ ਨੂੰ ਲੰਡਨ ਟਾਵਰ ਕਿਲੇ ਵਿੱਚ ਸ਼ੇਰਾਂ ਨੂੰ ਨੁਹਾਇਆ ਜਾ ਰਿਹਾ ਹੈ ਤਾਂ ਹਜ਼ਾਰਾਂ ਲੋਕ ਉਥੇ ਨਜ਼ਾਰਾ ਵੇਖਣ ਪਹੁੰਚੇ ਤਾਂ ਉਥੇ ਕੁਝ ਵੀ ਨਹੀਂ ਸੀ।

ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਸਿਰਫ ਮਜ਼ਾਕ ਸੀ ਉਹ ਸਾਰੇ ਮੂਰਖ ਬਣ ਗਏ। ਉਸ ਤੋਂ ਬਾਅਦ ਹਰ ਸਾਲ ਇਸ ਦਿਨ ਨੂੰ ‘ਅਪਰੈਲ ਫੂਲ ਡੇਅ’ ਵਜੋਂ ਮਨਾਇਆ ਜਾਣ ਲਗ ਪਿਆ।

ਪਰ ਇਸ ਤੋਂ ਪਹਿਲਾਂ ਫਰਾਂਸ ਦੇ ਰਾਜੇ ਚਾਰਲਸ ਨੌਵੇਂ ਨੇ 1582 ਵਿਚ ਪਹਿਲਾਂ ਤੋਂ ਚਲ ਰਹੇ ਸਾਲ ਦੇ ਅਪਰੈਲ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਕਲੈਂਡਰ ਦੀ ਥਾਂ ਜਨਵਰੀ ਤੋਂ ਨਵਾਂ ਕਲੈਂਡਰ ਲਾਗੂ ਕਰਨ ਦੇ ਹੁਕਮ ਦਿੱਤੇ ਗਏ। ਸੂਚਨਾ ਘੱਟ ਹੋਣ ਕਾਰਨ ਕੁਝ ਲੋਕਾਂ ਨੇ ਨਵੇਂ ਕਲੈਂਡਰ ਦਾ ਵਿਰੋਧ ਕਰਕੇ ਮੰਨਣ ਤੋਂ ਨਾਂਹ ਕਰ ਦਿੱਤੀ। ਇਨ੍ਹਾਂ ਲੋਕਾਂ ਨੂੰ ਮੂਰਖ ਕਿਹਾ ਜਾਣ ਲੱਗ ਪਿਆ, ਕੁਝ ਸਾਲ ਦੋਵੇਂ ਕਲੈਂਡਰ ਚਲਦੇ ਰਹੇ।

- Advertisement -

ਅਸਟਰੇਲੀਆ, ਦੱਖਣੀ ਅਫਰੀਕਾ, ਨਿਊਜੀਲੈਂਡ ਦੇਸ਼ਾਂ ਵਿਚ ਇਹ ਦਿਨ ਦੁਪਹਿਰ ਤਕ ਹੀ ਮਨਾਉਣ ਦੀ ਇਜਾਜ਼ਤ ਹੈ। ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਂਦੀ। ਸਕਾਟਲੈਂਡ ਵਿਚ 48 ਘੰਟੇ ਇਹ ਦਿਨ ਮਨਾਇਆ ਜਾਂਦਾ।

‘ਅਪਰੈਲ ਫੂਲ ਦਿਵਸ’ ਤੇ ਕਦੇ ਕਿਸੇ ਨਾਲ ਵੀ ਅਜਿਹਾ ਮਜਾਕ ਨਾ ਕਰੋ ਜੋ ਕਿਸੇ ਦੇ ਮਨ ਨੂੰ ਠੇਸ ਪਹੁੰਚਾਏ, ਅਸਲ ਵਿਚ ਕਈ ਵਾਰ ਮਜ਼ਾਕ ਦੀ ਥਾਂ ਲੜਾਈ ਹੋ ਜਾਂਦੀ ਹੈ ਅਜੌਕੇ ਸਮੇਂ ‘ਚ ਇਹੋ ਜਿਹੇ ਮਖੌਲਾਂ ਤੋਂ ਗੁਰੇਜ ਕਰਨ ਵਿੱਚ ਹੀ ਭਲਾ ਹੈ। ਹੁਣ ਲੋਕ ‘ਅਪਰੈਲ ਫੂਲ’ ਦੀ ਥਾਂ ਬੂਟੇ ਲਾਉਣ ਲਈ ‘ਅਪਰੈਲ ਕੂਲ’ ਮਨਾਉਣ ਲਈ ਪ੍ਰੇਰਿਤ ਕਰ ਰਹੇ ਹਨ ਜੋ ਵਧੀਆ ਉਪਰਾਲਾ ਹੈ।

Share this Article
Leave a comment