ਪੀ.ਏ.ਯੂ. ਇੰਪਲਾਈਜ਼ ਯੂਨਾਇਟਡ ਫਰੰਟ ਵੱਲੋਂ ਕੀਤਾ ਧੰਨਵਾਦ ਸਮਾਰੋਹ ਅਤੇ ਮੁਲਾਜ਼ਮਾਂ ਦੀ ਸੇਵਾ ਵਿਚ ਡਟੇ ਰਹਿਣਗਏ : ਖੰਟ

TeamGlobalPunjab
2 Min Read

ਲੁਧਿਆਣਾ: ਪੀ.ਏ.ਯੂ. ਇੰਪਲਾਈਜ਼ ਯੂਨਾਇਟਡ ਫਰੰਟ ਵੱਲੋਂ ਸਟੂਡੈਂਟ ਹੋਮ ਵਿਖੇ ਜੇਤੂ ਉਮੀਦਵਾਰਾਂ ਦਾ ਸਨਮਾਨ ਅਤੇ ਮੁਲਾਜ਼ਮਾਂ ਦਾ ਧੰਨਵਾਦ ਸਮਾਰੋਹ ਡਾ ਕਸ਼ਮੀਰ ਸਿੰਘ, ਚੇਅਰਮੈਨ ਦੀ ਅਗਵਾਈ ਵਿਚ ਕੀਤਾ ਗਿਆ।

ਇਸ ਸਮਾਗਮ ਵਿਚ ਵਾਈਸ ਪ੍ਰਧਾਨ (ਓਪਨ) ਦੇ ਗੁਰਪ੍ਰੀਤ ਸਿੰਘ, ਵਾਈਸ ਪ੍ਰਧਾਨ (ਰਿਜ਼ਰਵ) ਤੇ ਬਿੱਕਰ ਸਿੰਘ ਕਲਸੀ, ਪ੍ਰਪੋਗੰਡਾ ਸਕੱਤਰ (ਓਪਨ) ਤੇ ਮਨੀਸ਼ ਕੁਮਾਰ ਅਤੇ ਪ੍ਰਪੋਗੰਡਾ ਸਕੱਤਰ (ਰਿਜ਼ਰਵ) ਸਤਵਿੰਦਰ ਸਿੰਘ ਪੀ.ਏ.ਯੂ ਇੰਮਪਲਾਈਜ਼ ਯੂਨੀਅਨ ਦੀਆਂ ਚੋਣਾਂ ਵਿਚ ਜੇਤੂ ਉਮੀਦਵਾਰਾਂ ਨੇ ਆਪੋ-ਆਪਣੇ ਵਿਚਾਰ ਰੱਖੇ ਤੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਮੁਲਾਜ਼ਮਾਂ ਦੇ ਭਖਦੇ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ।

ਸਮਾਰੋਹ ਵਿਚ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਭੈਣਾਂ ਭਰਾਵਾਂ ਨੇ ਹਿੱਸਾ ਲਿਆ ਉਥੇ ਆਉਣ ਵਾਲੇ ਦਿਨਾਂ ਵਿਚ ਸਾਥ ਦੇਣ ਦਾ ਭਰੋਸਾ ਦਿੱਤਾ ।

ਸਮਾਗਮ ਨੂੰ ਸੰਬੋਧਨ ਕਰਦਿਆਂ ਲਖਵਿੰਦਰ ਸਿੰਘ ਸੰਧੂ, ਪ੍ਰਵੀਨ ਬਾਂਡਾ, ਗੁਰਤੇਜ ਸਿੰਘ ਬਰਾੜ, ਹਰਜੀਤ ਸਿੰਘ ਖੰਟ, ਸਰਬਜੀਤ ਸਿੰਘ ਸਹੋਤਾ, ਯਾਦਵਿੰਦਰ ਸਿੰਘ ਝਾਂਡੇ, ਸੁਰਿੰਦਰ ਪਾਲ, ਸਵਰਨ ਸਿੰਘ, ਅਨੁਰਿੰਦਰ ਸਿੰਘ ਗੋਲੀ, ਗੁਰਸ਼ਰਨ ਸਿੰਘ ਮੋਹੀ, ਹਰਜੀਤ ਸਿੰਘ ਗਰੇਵਾਲ, ਗੁਰਮੀਤ ਸਿੰਘ, ਮਾਹਲ ਸਿੰਘ ਸਿੱਧੂ, ਚਰਨਜੀਵ ਸ਼ਰਮਾ, ਅਸ਼ਵਨੀ ਨੌਰਿਅਲ, ਸਤਨਾਮ ਸਿੰਘ ਆਦਿ ਨੇ ਮੁਲਾ॥ਮਾਂ ਦਾ ਧੰਨਵਾਦ ਕੀਤਾ। ਮੁਲਾਜ਼ਮਾਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਵੀ ਉਹਨਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਰਹਿਣਗੇ।

- Advertisement -

ਸਟੇਜ ਦੀ ਕਾਰਵਾਈ ਗੁਰਜੀਤ ਸਿੰਘ ਸੰਧੂ ਨੇ ਨਿਵਾਈ । ਹੋਰਨਾ ਤੋਂ ਇਲਾਵਾ ਟੇਕ ਚੰਦ, ਪਰਮਿੰਦਰ ਸਿੰਘ, ਮੋਹਣਜੀਤ ਸਿੰਘ ਗਰੇਵਾਲ, ਉਂਕਾਰ ਸਿੰਘ, ਰਾਮੇਸ਼ ਲਾਲ, ਰਣਜੀਤ ਸਿੰਘ ਖੋਸਾ, ਜਗਤਾਰ ਚੰਦ, ਸੁਪਰਡੈਂਟ, ਨਰਿੰਦਰ ਸਿੰਘ ਸੇਖੋਂ, ਰਾਮ ਨਿਹਾਲ ਪਾਠਕ, ਮਨਦੀਪ ਸਿੰਘ ਸਿੱਧੂ, ਹਰਪ੍ਰੀਤ ਸਿੰਘ, ਅਵਤਾਰ ਸਿੰਘ ਗੁਰਮ, ਸੁਖਦੇਵ ਸਿੰਘ ਭਨਹੋੜ ਆਦਿ ਸ਼ਾਮਲ ਹੋਏ। ਅੰਤ ਵਿਚ ਡਾ ਕਸ਼ਮੀਰ ਸਿੰਘ ਨੇ ਚੋਣਾਂ ਦੌਰਾਨ ਭਰਪੂਰ ਸਾਥ ਦੇਣ ਲਈ ਸਮੂਹ ਮੁਲਾਜ਼ਮਾਂ ਦਾ ਧੰਨਵਾਦ ਕੀਤਾ।

Share this Article
Leave a comment