ਵਿਸ਼ਵ ਮਹਿਲਾ ਦਿਵਸ ’ਤੇ ਮਹਿਲਾਵਾਂ ਨੇ ਦਿੱਤਾ ਤੰਦਰੁਸਤ ਰਹਿਣ ਦਾ ਸੁਨੇਹਾ

Rajneet Kaur
2 Min Read

ਚੰਡੀਗੜ੍ਹ : ਚੰਡੀਗੜ੍ਹ ਦੀਆਂ ਸੜਕਾਂ ’ਤੇ ਲਾਲ ਸਾੜੀਆਂ ਪਾ ਕੇ ਔਰਤਾਂ, ਬਜ਼ੁਰਗ ਅਤੇ ਛੋਟੇ ਬੱਚੇ ਸ਼ੁੱਕਰਵਾਰ ਨੂੰ ਵਿਸ਼ਵ ਮਹਿਲਾ ਦਿਵਸ ’ਤੇ ਮੈਰਾਥਨ ਦੌੜ ’ਚ ਹਿੱਸਾ ਲੈ ਕੇ ਮਨਾਇਆ। ਵਿਸ਼ਵ ਮਹਿਲਾ ਦਿਵਸ ਮੌਕੇ ਚੰਡੀਗੜ੍ਹ ਕਲੱਬ ਸੈਕਟਰ-1 ਵਿਖੇ ਦਿ ਰਨ ਕਲੱਬ ਵੱਲੋਂ ਮਾਹਿਲਾਵਾਂ ਦੀ ਦੌੜ ਕਰਵਾਈ ਗਈ। ਇਸ ਵਿੱਚ ਹਰ ਵਰਗ ਦੀਆਂ ਔਰਤਾਂ ਨੇ ਭਾਗ ਲਿਆ ਅਤੇ ਤੰਦਰੁਸਤ ਰਹਿਣ ਦਾ ਸੁਨੇਹਾ ਦਿੱਤਾ।

ਸਾੜ੍ਹੀ ਦੌੜ ਵਿੱਚ ਡਾਕਟਰ, ਸੇਵਾਮੁਕਤ ਪ੍ਰੋਫੈਸਰ, ਫੈਸ਼ਨ ਡਿਜ਼ਾਈਨਰ, ਕਾਰੋਬਾਰੀ ਔਰਤਾਂ, ਘਰੇਲੂ ਔਰਤਾਂ ਅਤੇ ਸਕੂਲੀ ਵਿਦਿਆਰਥਣਾਂ ਨੇ ਵੀ ਭਾਗ ਲਿਆ। ਮਹਿਲਾਵਾਂ ਨੇ ਦੌੜ ਲਗਾ ਕੇ ਸੁਨੇਹਾ ਦਿੱਤਾ ਕਿ ਜੇਕਰ ਕੋਈ ਔਰਤ ਵਧੀਆ ਤਰੀਕੇ ਨਾਲ ਘਰ ਚਲਾ ਸਕਦੀ ਹੈ ਅਤੇ ਸਾੜੀ ਪਾ ਕੇ ਕੰਮ ਕਰ ਸਕਦੀ ਹੈ ਤਾਂ ਉਹ ਸਾੜੀ ਪਾ ਕੇ ਵੀ ਦੌੜ ਵੀ ਲਗਾ ਸਕਦੀ ਹੈ। ਇਸ ਦੌੜ ਵਿੱਚ 300 ਤੋਂ ਵੱਧ ਔਰਤਾਂ ਨੇ ਭਾਗ ਲਿਆ।

ਬਜ਼ੁਰਗ ਔਰਤਾਂ ਨੇ ਨੌਜਵਾਨਾਂ ਦੇ ਨਾਲ-ਨਾਲ ਚੱਲਦੇ ਹੋਏ ਮੈਰਾਥਨ ਵਿੱਚ ਹਿੱਸਾ ਲਿਆ। ਉਹ ਮੈਰਾਥਨ ਵਿੱਚ ਭਾਗ ਲੈ ਕੇ ਸਾਰਿਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰ ਰਹੀ ਸੀ। ਦੌੜ ਵਿੱਚ ਬਜ਼ੁਰਗ ਔਰਤਾਂ ਅਤੇ ਛੋਟੀਆਂ ਬੱਚੀਆਂ ਖਿੱਚ ਦਾ ਕੇਂਦਰ ਰਹੀਆਂ। ਬਜ਼ੁਰਗਾਂ ਨੇ ਕਿਹਾ ਕਿ ਬਜ਼ੁਰਗ ਹੋਣ ਦਾ ਮਤਲਬ ਬੇਸਹਾਰਾ ਹੋਣਾ ਨਹੀਂ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਫਿੱਟ ਰੱਖਦੇ ਹੋ ਤਾਂ ਤੁਸੀਂ ਕਿਸੇ ’ਤੇ ਨਿਰਭਰ ਨਹੀਂ ਰਹੋਗੇ। ਜੇਕਰ ਘਰ ਦੀ ਔਰਤ ਤੰਦਰੁਸਤ ਰਹੇਗੀ ਤਾਂ ਪੂਰਾ ਪਰਿਵਾਰ ਤੰਦਰੁਸਤ ਰਹੇਗਾ।

Share this Article
Leave a comment