ਪਾਕਿ ਵਿੱਚ ਕੋਰੋਨਾ ਵਾਇਰਸ ਦੇ ਹਨ ਸਭ ਨਾਲੋਂ ਵਖਰੇ ਪ੍ਰਭਾਵ!

TeamGlobalPunjab
1 Min Read

ਇਸਲਾਮਾਬਾਦ  : ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਆਤੰਕ ਮਚਾ ਦਿੱਤਾ ਹੈ । ਗੁਆਂਢੀ ਮੁਲਕ ਪਾਕਿਸਤਾਨ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ । ਇਥੇ ਹੁਣ ਤੱਕ ਪਾਕਿ ਵਿੱਚ ਇਸ ਦੇ 1022 ਮਾਮਲੇ ਸਾਹਮਣੇ ਆਏ ਹਨ ।

ਦਸ ਦੇਈਏ ਕਿ ਪਾਕਿਸਤਾਨ ਵਿੱਚ ਇਸ ਦਾ ਕੁਝ ਵੱਖਰਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ । ਦਰਅਸਲ ਦੁਨੀਆਂ ਵਿੱਚ ਇਹ ਵਾਇਰਸ ਦਾ ਸ਼ਿਕਾਰ ਵਧੇਰੇ ਕਰਕੇ 60 ਸਾਲ ਤੋਂ ਵੱਡੀ ਉਮਰ ਦੇ ਵਿਅਕਤੀ ਹੋ ਰਹੇ ਹਨ ਪਰ ਪਾਕਿਸਤਾਨ ਵਿੱਚ ਇਸ ਦਾ ਸ਼ਿਕਾਰ ਨੌਜਵਾਨ ਵਰਗ ਹੋ ਰਿਹਾ ਹੈ । ਰਿਪੋਰਟਾਂ ਅਨੁਸਾਰ ਇਸ ਦਾ ਸ਼ਿਕਾਰ ਪਾਕਿ ਵਿੱਚ  21 ਤੋਂ  30 ਸਾਲ ਦੀ ਉਮਰ ਦੇ ਵਿਅਕਤੀ ਹੋ ਰਹੇ ਹਨ ।

Share this Article
Leave a comment