ਪਾਕਿਸਤਾਨ: ਹਿੱਲ ਸਟੇਸ਼ਨ ‘ਤੇ ਬਰਫਬਾਰੀ ਦਾ ਆਨੰਦ ਲੈਣ ਆਏ ਸੈਲਾਨੀਆਂ ਦੇ ਬਰਫ ‘ਚ ਫਸੇ ਵਾਹਨ, ਠੰਢ ਕਾਰਨ 19  ਤੋਂ ਵਧ ਲੋਕਾਂ ਦੀ ਮੌਤ ਦਾ ਖਦਸ਼ਾ

TeamGlobalPunjab
3 Min Read

ਕਰਾਚੀ:  ਪਾਕਿਸਤਾਨ ਦੇ ਉੱਤਰੀ ਪਹਾੜੀ ਇਲਾਕੇ ਮੁਰੀ ਵਿੱਚ ਬਰਫ ਦਾ ਅਨੰਦ ਲੈਣ ਆਏ ਵੱਡੀ ਗਿਣਤੀ ਵਿੱਚ ਸੈਲਾਨੀ ਆਪਣੇ ਵਾਹਨਾਂ ਵਿੱਚ ਹੀ ਫਸ ਗਏ ਹਨ ਅਤੇ ਕੜਾਕੇ ਦੀ ਠੰਢ ਕਾਰਨ 19  ਤੋਂ ਵਧ ਲੋਕਾਂ ਦੀ ਮੌਤ ਦਾ ਖਦਸ਼ਾਹੈ।

ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਕਿਹਾ ਕਿ ਸੈਲਾਨੀ ਇੰਨੀ ਵੱਡੀ ਗਿਣਤੀ ‘ਚ ਪਹੁੰਚੇ ਕਿ ਸੰਕਟ ਪੈਦਾ ਹੋ ਗਿਆ। ਸ਼ੇਖ ਰਾਸ਼ਿਦ ਅਹਿਮਦ ਨੇ ਕਿਹਾ ਕਿ ਰਾਵਲਪਿੰਡੀ ਅਤੇ ਇਸਲਾਮਾਬਾਦ ਪ੍ਰਸ਼ਾਸਨ ਪੁਲਿਸ ਦੇ ਨਾਲ ਮਿਲ ਕੇ ਫਸੇ ਲੋਕਾਂ ਨੂੰ ਕੱਢਣ ਲਈ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਪਾਕਿਸਤਾਨੀ ਫੌਜ ਦੀਆਂ ਪੰਜ ਪਲਟਨਾਂ ਦੇ ਨਾਲ ਰੇਂਜਰਾਂ ਅਤੇ ਫਰੰਟੀਅਰ ਕੋਰ ਨੂੰ ਐਮਰਜੈਂਸੀ ਦੇ ਆਧਾਰ ‘ਤੇ ਬੁਲਾਇਆ ਗਿਆ ਹੈ। ਮੰਤਰੀ ਨੇ ਕਿਹਾ ਕਿ ਪਹਾੜੀ ਸਟੇਸ਼ਨ ‘ਤੇ ਲਗਭਗ 1,000 ਕਾਰਾਂ ਫਸੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ 19  ਤੋਂ ਵਧ ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਅਹਿਮਦ ਨੇ ਕਿਹਾ ਕਿ ਮੁਰੀ ਦੇ ਵਸਨੀਕਾਂ ਨੇ ਫਸੇ ਸੈਲਾਨੀਆਂ ਨੂੰ ਭੋਜਨ ਅਤੇ ਕੰਬਲ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਪਹਾੜੀ ਸਟੇਸ਼ਨ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ ਅਤੇ ਹੁਣ ਸਿਰਫ਼ ਭੋਜਨ ਅਤੇ ਕੰਬਲ ਇਕੱਠੇ ਕਰਨ ਦੀ ਯੋਜਨਾ ਬਣਾ ਰਹੇ ਵਾਹਨਾਂ ਨੂੰ ਹੀ ਇਜਾਜ਼ਤ ਦਿੱਤੀ ਜਾ ਰਹੀ ਹੈ।

 ਸਰਕਾਰ ਨੇ ਮੁਰੀ ਨੂੰ ਆਫਤ ਪ੍ਰਭਾਵਿਤ ਇਲਾਕਾ ਐਲਾਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮੁਰੀ ਦਾ ਪਹਾੜੀ ਇਲਾਕਾ ਇਸਲਾਮਾਬਾਦ ਤੋਂ 64 ਕਿਲੋਮੀਟਰ ਦੂਰ ਹੈ।  ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਪਿਛਲੇ 15 ਤੋਂ 20 ਸਾਲਾਂ ਵਿੱਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਸੈਲਾਨੀ ਮੁਰੀ ਵਿੱਚ ਆਏ ਹਨ ਜਿਸ ਕਾਰਨ ਸੰਕਟ ਖੜ੍ਹਾ ਹੋ ਗਿਆ ਹੈ।

ਬੁਜ਼ਦਾਰ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਫਸੇ ਸੈਲਾਨੀਆਂ ਨੂੰ ਬਚਾਉਣਾ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਲੋਕਾਂ ਲਈ ਆਰਾਮ ਘਰ ਅਤੇ ਹੋਰ ਥਾਵਾਂ ਖੋਲ੍ਹ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੈਲਾਨੀਆਂ ਨੂੰ ਬਚਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ, ਜਦਕਿ ਖਾਣ-ਪੀਣ ਅਤੇ ਜ਼ਰੂਰੀ ਵਸਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਬਰਫ ‘ਚ ਫਸੇ ਲੋਕਾਂ ਦੀ ਮੌਤ ‘ਤੇ ਵੀ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਇਸ ਦੁੱਖ ‘ਚ ਪੀੜਤ ਪਰਿਵਾਰਾਂ ਦੇ ਨਾਲ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਰਾਤ ਪਹਿਲਾਂ 23,000 ਤੋਂ ਵੱਧ ਕਾਰਾਂ ਨੂੰ ਇਲਾਕੇ ਤੋਂ ਬਾਹਰ ਕੱਢਿਆ ਗਿਆ ਸੀ ਅਤੇ ਬਚਾਅ ਕਾਰਜ ਚੱਲ ਰਹੇ ਸਨ।

- Advertisement -

Share this Article
Leave a comment