ਪਹਿਲਾਂ ਵਾਰ ਹਾਰ ਕੇ ਵੀ ਸ਼ੱਕ ਹੈ, ਤਾਂ ਕੈਪਟਨ ਬਠਿੰਡਾ ਤੋਂ ਫਿਰ ਚੋਣ ਮੈਦਾਨ ‘ਚ ਆਉਣ : ਹਰਸਿਮਰਤ
ਬਠਿੰਡਾ : ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ ਜਿਸ ਨੇ ਕੈਪਟਨ ਅਮਰਿੰਦਰ ਸਿੰਘ ਸਮੇਤ ਪੂਰੇ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੂੰ ਵੰਗਾਰਿਆ ਹੈ। ਹਰਸਿਮਰਤ ਅਨੁਸਾਰ ਜੇਕਰ ਪਹਿਲਾਂ ਹਾਰ ਕੇ ਵੀ ਕੈਪਟਨ ਅਮਰਿੰਦਰ ਸਿੰਘ ਦਾ ਦਿਲ ਨਹੀਂ ਭਰਿਆ ਤਾਂ ਉਹ ਬਠਿੰਡਾ ਲੋਕ ਸਭਾ ਹਲਕਾ ਤੋਂ ਹੁਣ ਇੱਕ ਵਾਰ ਫਿਰ ਆਪ ਖੁਦ ਜਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਚੋਣ ਮੈਦਾਨ ‘ਚ ਉਤਾਰਨ, ਉਹ ਉਨ੍ਹਾਂ ਦਾ ਸਵਾਗਤ ਕਰਨ ਨੂੰ ਤਿਆਰ ਹਨ।
ਦੱਸ ਦਈਏ ਕਿ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਦੇ ਖਿਲਾਫ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਰਣਇੰਦਰ ਸਿੰਘ ਦੇ ਇੱਕ ਵਾਰ ਫਿਰ ਚੋਣ ਮੈਦਾਨ ‘ਚ ਉਤਰਨ ਦੀਆਂ ਚਰਚਾਵਾਂ ਹਨ। ਜਿਸ ਵੱਲ ਇਸ਼ਾਰਾ ਕਰਦਿਆਂ ਹਰਸਿਮਰਤ ਬਾਦਲ ਕੈਪਟਨ ਨੂੰ ਇਹ ਯਾਦ ਦਵਾ ਰਹੇ ਸਨ, ਕਿ ਉਹ ਸਾਲ 2014 ਦੌਰਾਨ ਬਠਿੰਡਾ ਤੋਂ ਰਣਇੰਦਰ ਨੂੰ ਪਹਿਲਾਂ ਵੀ ਚੋਣ ਹਰਾ ਚੁਕੇ ਹਨ। ਇਸ ਮੌਕੇ ਉਨ੍ਹਾਂ ਇੱਕ ਹੋਰ ਜਗ੍ਹਾ ਬੋਲਦਿਆਂ ਕਿਹਾ ਕਿ ਅਕਾਲੀ ਦਲ ਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਇੱਕ ਜੁੱਟ ਹੋ ਚੁੱਕਿਆਂ ਹਨ, ਪਰ ਲੋਕਾਂ ਨੂੰ ਇਨ੍ਹਾਂ ਦੀ ਪਛਾਣ ਹੋ ਚੁੱਕੀ ਹੈ ਇਸ ਲਈ ਉਹ ਚਿੰਤਤ ਨਹੀਂ ਹਨ।