ਮੈਕਸੀਕੋ : ਮੈਕਸੀਕੋ ਦੇ ਵੇਰਾਕ੍ਰੂਜ ‘ਚ ਇੱਕ ਪਾਰਟੀ ਦੌਰਾਨ ਕੁਝ ਅਣਜਾਣ ਬੰਦੂਕਧਾਰੀਆਂ ਵੱਲੋਂ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ‘ਚ ਇੱਕ ਬੱਚੇ ਸਮੇਤ 13 ਲੋਕਾਂ ਦੀ ਮੌਤ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਬਲਿਕ ਸਕਿਊਰਿਟੀ ਸਕੱਤਰੇਤ ਨੇ ਕਿਹਾ ਕਿ ਮਿਨੀਟਿਟਲਨ ਵਿਚ ਇੱਕ ਪਰਿਵਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਅਤੇ ਉੱਥੇ ਕੁਝ ਬੰਦੂਕਧਾਰੀ ਵਿਅਕਤੀ ਇਸ ਪ੍ਰੋਗਰਾਮ ‘ਚ ਪਹੁੰਚੇ ਸਨ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਬੰਦੂਕਧਾਰੀ ਵਿਅਕਤੀ ਉੱਥੇ ਅਲ ਬੇਕੀ ਨਾਮ ਦੇ ਵਿਅਕਤੀ ਨੂੰ ਮਿਲਣ ਆਏ ਸਨ ਜਿਹੜਾ ਕਿ ਇਸ ਬਾਰ ਦਾ ਮਾਲਿਕ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ‘ਚ 7 ਬੰਦੇ, 5 ਔਰਤਾ ਅਤੇ ਇੱਕ ਬੱਚੇ ਦੀ ਮੌਤ ਤੋਂ ਇਲਾਵਾ 4 ਹੋਰ ਜਖਮੀ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ਗੋਲੀਬਾਰੀ ਦੇ ਮਕਸਦ ਦਾ ਪਤਾ ਨਹੀਂ ਲੱਗ ਸਕਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਵੇਰਾਕ੍ਰੂਜ਼ ਇਕ ਅਜਿਹਾ ਖੇਤਰ ਹੈ ਜਿੱਥੇ ਅਪਰਾਧ ਅਤੇ ਨਸ਼ੀਲੀਆਂ ਦਵਾਈਆਂ ਦੀ ਗੈਂਗ ਵਿਚ ਹਿੰਸਾ ਦੀਆਂ ਘਟਨਾਵਾਂ ਬਹੁਤ ਜਿਆਦਾ ਵਾਪਰਦੀਆਂ ਹਨ।