ਦੇਸ਼ ਖਾਤਿਰ ਪ੍ਰਾਣ ਤਿਆਗਣ ਵਾਲੇ ਇਨਕਲਾਬੀ ਯੋਧੇ – ਜਤਿਨ ਦਾਸ

TeamGlobalPunjab
1 Min Read

-ਅਵਤਾਰ ਸਿੰਘ;

ਆਜ਼ਾਦੀ ਦੀ ਲੜਾਈ ਵਿੱਚ ਬਹੁਤ ਸਾਰੇ ਇਨਕਲਾਬੀ ਯੋਧੇ ਹੋਏ ਹਨ। ਉਨ੍ਹਾਂ ਵਲੋਂ ਦਿੱਤੀਆਂ ਕੁਰਬਾਨੀਆਂ ਕਦੇ ਭੁਲਾਈਆਂ ਨਹੀਂ ਜਾ ਸਕਦੀਆਂ। ਇਸੇ ਤਰ੍ਹਾਂ ਇਕ ਕ੍ਰਾਂਤੀਕਾਰੀ ਸਨ ਜਤਿੰਦਰ ਨਾਥ ਜਿਨ੍ਹਾਂ ਨੂੰ ਜਤਿਨ ਦਾਸ ਵੀ ਕਿਹਾ ਜਾਂਦਾ ਸੀ।

ਉਨ੍ਹਾਂ ਦਾ ਜਨਮ ਬੰਗਾਲ ਦੇ ਸ਼ਹਿਰ ਕਲਕੱਤਾ ਵਿੱਚ 27, ਅਕਤੂਬਰ, 1904 ਨੂੰ ਹੋਇਆ। ਕ੍ਰਾਂਤੀਕਾਰੀ ਵਿਚਾਰਾਂ ਦੇ ਹੋਣ ਕਰਕੇ ਉਨ੍ਹਾਂ ਨੇ ਪਹਿਲਾਂ ਮਹਾਤਮਾ ਗਾਂਧੀ ਵੱਲੋਂ ਚਲਾਏ ਸਤਿਆਗ੍ਰਹਿ ਵਿੱਚ ਭਾਗ ਲਿਆ।

- Advertisement -

1925 ਵਿੱਚ ਰਾਜਨੀਤਿਕ ਸਰਗਰਮੀਆਂ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਮੈਮਨ ਸਿੰਘ ਜੇਲ੍ਹ ਵਿੱਚ ਰੱਖਿਆ ਗਿਆ। ਉਥੇ ਉਨ੍ਹਾਂ ਨੂੰ 20 ਦਿਨ ਦੀ ਭੁੱਖ ਹੜਤਾਲ ਪਿੱਛੋਂ ਰਿਹਾਅ ਕਰ ਦਿੱਤਾ ਗਿਆ।

14 ਜੂਨ, 1929 ਨੂੰ ਮੁੜ ਹਿਰਾਸਤ ਵਿੱਚ ਲੈ ਕੇ ਲਾਹੌਰ ਜੇਲ੍ਹ ਭੇਜਿਆ ਗਿਆ। 13 ਜੁਲਾਈ ਨੂੰ ਉਨ੍ਹਾਂ ਜੇਲ੍ਹ ਦੇ ਅਧਿਕਾਰੀਆਂ ਦੀਆਂ ਕੈਦੀਆਂ ਨਾਲ ਹੋ ਰਹੀਆਂ ਵਧੀਕੀਆਂ ਤੇ ਵਤੀਰੇ ਖਿਲਾਫ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।

ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਭੁੱਖ ਹੜਤਾਲ ਨੂੰ ਤੋੜਨ ਲਈ ਜਬਰੀ ਖਾਣਾ ਖੁਆਉਣ ਦੇ ਯਤਨ ਵੀ ਕੀਤੇ ਗਏ। ਪਰ 63 ਦਿਨ ਦੀ ਭੁੱਖ ਹੜਤਾਲ ਉਪਰੰਤ ਮਹਾਨ ਕ੍ਰਾਂਤੀਕਾਰੀ ਜਤਿੰਦਰ ਨਾਥ ਦਾਸ ਨੇ ਦੇਸ਼ ਉਪਰ ਹਕੂਮਤ ਕਰਨ ਵਾਲੀ ਗੋਰੀ ਸਰਕਾਰ ਅੱਗੇ ਈਨ ਨਾ ਮਨਦਿਆਂ 13 ਸਤੰਬਰ, 1929 ਨੂੰ ਆਪਣੇ ਪ੍ਰਾਣ ਤਿਆਗ ਦਿੱਤੇ।

Share this Article
Leave a comment