ਦੁਬਈ ਜਾਣ ਤੋਂ 10 ਦਿਨਾਂ ਬਾਅਦ ਹੀ ਪੰਜਾਬੀ ਮੁਟਿਆਰ ਦੀ ਹੋਈ ਮੌਤ, ਬਕਸ਼ੇ ‘ਚ ਪਰਤੀ ਲਾਸ਼

Prabhjot Kaur
2 Min Read

ਫਤਿਹਗੜ੍ਹ ਸਾਹਿਬ : ਆਪਣਾ ਪਰਿਵਾਰ ਛੱਡ ਕੇ ਵਿਦੇਸ਼ ਜਾ ਕੇ ਹਰ ਕੋਈ ਘਰ ਦੀ ਗਰੀਬੀ ਨੂੰ ਦੂਰ ਕਰਨ ਬਾਰੇ ਸੋਚਦਾ ਹੈ ਪਰ ਕਈ ਬਾਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਹੁੰਦਾ ਹੈ। ਅਜਿਹੀ ਘਟਨਾ ਹੈ ਜਿਲਾ ਫਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਨਰੈਣਗੜ੍ਹ ਦੀ ਮਨਪ੍ਰੀਤ ਕੌਰ ਦੀ ਜੋ ਕਿ ਦੁਬਈ ਵਿਚ ਰੋਜ਼ੀ ਰੋਟੀ ਕਮਾਉਣ ਦੇ ਲਈ 6 ਫਰਵਰੀ 2019 ਨੂੰ ਗਈ ਸੀ। ਜਿਥੇ ਉਸਨੇ ਆਪਣੇ ਘਰ ਦੀ ਗਰੀਬੀ ਦੂਰ ਕਰਨ ਬਾਰੇ ਸੋਚਿਆ ਸੀ ਪਰ ਮਨਪ੍ਰੀਤ ਦੀ ਦੁਬਈ ਜਾਣ ਤੋਂ 10 ਦਿਨ ਬਾਅਦ ਹੀ 16 ਫਰਵਰੀ ਨੂੰ ਮੌਤ ਹੋ ਗਈ। ਜਦੋਂ ਇਸ ਬਾਰੇ ਪਰਿਵਾਰ ਨੂੰ ਪਤਾ ਲਗਿਆ ਤਾਂ ਚਾਰੇ ਪਾਸੇ ਸੋਗ ਪਸਰ ਗਿਆ।

ਜਾਣਕਾਰੀ ਮੁਤਾਬਕ ਮਨਪ੍ਰੀਤ ਨੂੰ ਸ਼ੂਗਰ ਦੀ ਬਿਮਾਰੀ ਸੀ । ਉਸਨੂੰ ਓਥੇ ਦਾ ਵਾਤਾਵਰਨ ਠੀਕ ਨਹੀਂ ਬੈਠਿਆਂ ਜਿਸ ਕਾਰਨ ਉਸਦੀ ਸਿਹਤ ਖਰਾਬ ਹੋ ਗਈ 2-3 ਦਿਨ ਬਿਮਾਰ ਰਹਿਣ ਤੋਂ ਬਾਅਦ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਘਰ ਵਿਚ ਗਰੀਬੀ ਹੋਣ ਕਾਰਨ ਪਰਿਵਾਰ ਨੇ ਸਰਬੱਤ ਦਾ ਭਲਾ ਟਰੱਸਟ ਨਾਲ ਸੰਪਰਕ ਕੀਤਾ ਜਿਸਤੋਂ ਬਾਦ ਲਾਸ਼ ਨੂੰ ਭਾਰਤ ਲਿਆਂਦਾ ਗਿਆ। ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਪ੍ਰੀਤ ਦੇ ਪਰਿਵਾਰ ਵਲੋਂ ਓਹਨਾ ਨਾਲ ਸੰਪਰਕ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਨੇ ਦੁਬਈ ਵਿਚ ਸੰਪਰਕ ਕੀਤਾ ਤੇ ਦੇਹ ਨੂੰ ਪੰਜਾਬ ਲਿਆਂਦਾ ਗਿਆ। ਦੱਸ ਦਈਏ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਇਸ ਤੋਂ ਪਹਿਲਾ ਵੀ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਮਦਦ ਕੀਤੀ ਜਾ ਰਹੀ ਹੈ ਪਰ ਜੇਕਰ ਸਰਬੱਤ ਦਾ ਭਲਾ ਟਰੱਸਟ ਇਸ ਪਰਿਵਾਰ ਦੀ ਮਦਦ ਨਾ ਕਰਦਾ ਤਾਂ ਸਾਇਦ ਇਹ ਪਰਿਵਾਰ ਆਪਣੀ ਬੇਟੀ ਦਾ ਆਖਰੀ ਵਾਰ ਮੂੰਹ ਨਾ ਦੇਖ ਪਾਉਦਾ।

Share this Article
Leave a comment