ਡੀਐਸਜੀਐਮਸੀ ਚੋਣਾਂ: ਜੀ.ਕੇ. ਤੇ ਸਿਰਸਾ ਧੜਾ ਕੁਰਸੀ ਲਈ ਸਰਗਰਮ

Global Team
1 Min Read

ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 19 ਜਨਵਰੀ ਨੂੰ ਹੋਣ ਵਾਲੀ ਕਰਜਕਾਰਨੀ ਦੀ ਚੋਣ ਨੂੰ ਲੈਕੇ ਸਿਆਸਤ ਭਖਣੀ ਸ਼ੁਰੂ ਹੋ ਗਈ ਹੈ। ਨਵਾਂ ਪ੍ਰਧਾਨ ਅਤੇ ਜਨਰਲ ਸਕੱਤਰ ਸਮੇਤ ਪੂਰੇ ਬੋਰਡ ਦੀ ਚੋਣ ਹੋਣੀ ਹੈ। ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਦੇ ਧੜੇ ਦੁਬਾਰਾ ਕੁਰਸੀ ਹਾਸਿਲ ਕਰਨ ਲਈ ਸਰਗਰਮ ਹੋ ਗਏ ਹਨ।

ਮਨਜੀਤ ਸਿੰਘ ਜੀਕੇ ਇਸ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ, ਜਿਨਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਮਨਜਿੰਦਰ ਸਿਰਸਾ ਜਨਰਲ ਸਕੱਤਰ ਹਨ। ਬਾਦਲ ਪਰਿਵਾਰ ਦੇ ਨੇੜੇ ਮੰਨੇ ਜਾਣ ਵਾਲੇ ਅਵਤਾਰ ਸਿੰਘ ਹਿੱਤ ਪ੍ਰਧਾਨਗੀ ਹਾਸਲ ਕਰਨ ਦੇ ਯਤਨ ਹਨ। ਉਹ ਇਸ ਸਮੇਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਮੇਟੀ ਦੇ ਮੁਖੀ ਵੀ ਹਨ। ਇਸ ਲਈ ਸੰਭਵ ਹੈ ਕਿ ਉਨਾਂ ਨੂੰ ਦਿੱਲੀ ਕਮੇਟੀ ਦੀ ਕਮਾਂਡ ਨਾ ਮਿਲ ਸਕੇ। ਉਨਾਂ ਦੀ ਨਜ਼ਰ ਅਕਾਲੀ ਦਲ ਦੀ ਦਿੱਲੀ ਇਕਾਈ ਦੀ ਪ੍ਰਧਾਨਗੀ ਦੀ ਕੁਰਸੀ ‘ਤੇ ਵੀ ਹੈ।

Share This Article
Leave a Comment