ਟੋਰਾਂਟੋ ਅਤੇ ਓਨਟਾਰੀਓ ਵਿਚ ਜਨ-ਜੀਵਣ ਮੁੜ ਪਟੜੀ ਤੇ ਆਉਣਾ ਹੋਇਆ ਸ਼ੁਰੂ

TeamGlobalPunjab
1 Min Read

ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਕਿਹਾ ਕਿ ਸਭ ਕੁੱਝ ਸਾਵਧਾਨੀ ਦੇ ਨਾਲ ਹੌਲੀ-ਹੌਲੀ ਖੋਲ੍ਹਿਆ ਜਾਵੇਗਾ ਅਤੇ ਇਸ ਗੱਲ ਦਾ ਖਾਸ ਤੌਰ ‘ਤੇ ਧਿਆਨ ਰੱਖਿਆ ਜਾਵੇਗਾ ਕਿ ਲੋਕ ਇਕੱਠੇ ਨਾ ਹੋਣ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣ ਦੀ ਅਪੀਲ ਕੀਤੀ ਹੈ। ਸਿਟੀ ਵੱਲੋਂ ਸਾਇਕਲਿੰਗ ਅਤੇ ਵਾਕ ਕਰਨ ਲਈ ਕੁੱਝ ਸੜਕਾਂ ਬੰਦ ਕੀਤੀਆ ਗਈਅ ਸਨ। ਟੋਰਾਂਟੋ ਦੇ ਮੇਅਰ ਜੌਨ ਟੋਰੀ  ਟੋਰੀ ਮੁਤਾਬਕ ਲੋਕ ਇਸ ਕਦਮ ਤੋਂ ਕਾਫੀ ਖੁਸ਼ ਹਨ।

 

ਤੇ ਉਧਰ ਓਨਟਾਰੀਓ ਸਰਕਾਰ ਵੱਲੋਂ ਗੋਲਫ ਕੋਰਟ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਸੀ। ਜਿਸਦੇ ਬਾਅਦ ਪ੍ਰੋਵਿੰਸ ਵਿੱਚ ਗੋਲਫ ਕੋਰਟ ਅਤੇ ਮਾਰੀਨਾ ਖੋਲ੍ਹ ਦਿੱਤੇ ਗਏ ਹਨ। ਗੋਲਫ਼ਰ ਇਸ ਕਦਮ ਤੋਂ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਪ੍ਰਬੰਧਕਾਂ ਅਨੁਸਾਰ ਸੋਸ਼ਲ ਡਿਸਟੈਂਸ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਕਾਬਿਲੇਗੌਰ ਹੈ ਕਿ ਕੋਰੋਨਾ ਵਾਇਰਸ ਕਾਰਨ ਕੈਨੇਡਾ ਵਿਚ ਵੀ ਹੋਰਨਾਂ ਮੁਲਕਾਂ ਦੀ ਤਰਾਂ ਸਾਰੀਆਂ ਹੀ ਗਤੀਵਿਧੀਆਂ ਤੇ ਰੋਕ ਲਗਾ ਦਿਤੀ ਗਈ ਸੀ। ਪਰ ਹੁਣ ਹੋਰਨਾਂ ਦੇਸ਼ਾਂ ਦੀ ਤਰਜ ਦੇ ਆਧਾਰ ਤੇ ਕੈਨੇਡਾ ਸਰਕਾਰ ਨੇ ਵੀ ਕਾਫੀ ਜਿਆਦਾ ਰਾਹਤ ਲੋਕਾਂ ਨੂੰ ਦੇ ਦਿਤੀ ਹੈ ਤਾਂ ਜੋ ਜਨ-ਜੀਵਣ ਮੁੜ ਤੋਂ ਪਟੜੀ ਤੇ ਲਿਆਂਦਾ ਜਾ ਸਕੇ।

Share this Article
Leave a comment