ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਇੱਕ ਵਾਰ ਮੁੜ ਕਿਹਾ ਕਿ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਸਿਟੀਜ਼ ਸਾਰੀਆਂ ਸੇਵਾਵਾਂ ਮੁੜ ਸ਼ੁਰੂ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਖਰਚਿਆਂ ਨੂੰ ਪੂਰਾ ਕਰਨ ਲਈ ਸਿਟੀ ਨੂੰ ਪ੍ਰਾਪਰਟੀ ਟੈਕਸ ਵਿੱਚ 47 ਫ਼ੀਸਦੀ ਵਾਧਾ ਕਰਨਾ ਪਵੇਗਾ ਜੋ ਕਿ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਟੋਰਾਂਟੋ ‘ਤੇ 1.5 ਬਿਲੀਅਨ ਤੋਂ 2.8 ਬਿਲੀਅਨ ਡਾਲਰ ਦਾ ਵਿੱਤੀ ਦਬਾਅ ਹੈ। ਮੇਅਰ ਟੋਰੀ ਵੱਲੋਂ ਇੱਕ ਵਾਰ ਮੁੜ ਮੰਗ ਕੀਤੀ ਗਈ ਕਿ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰ ਤੋਂ ਵਿੱਤੀ ਸਹਾਇਤਾ ਮੰਗੀ ਗਈ। ਜਿੰਨ੍ਹਾਂ ਕਿਹਾ ਕਿ ਮੁਲਕ ਦੇ ਪੈਰਾਂ ‘ਤੇ ਖੜ੍ਹੇ ਹੋਣ ਲਈ ਆਰਥਿਕ ਇੰਜਣ ਟੋਰਾਂਟੋ ਦਾ ਸਥਿਰ ਹੋਣਾ ਜ਼ਰੂਰੀ ਹੈ।