ਭੜਕ ਉੱਠੇ ਰੰਧਾਵਾ, ਸੁਖਬੀਰ ਬਾਦਲ ਨੂੰ ਦੱਸਿਆ ਚੋਰ !

TeamGlobalPunjab
2 Min Read

ਚੰਡੀਗੜ੍ਹ : ਬਿਜਲੀ ਦੇ ਮੁੱਦੇ ‘ਤੇ ਹਰ ਦਿਨ ਸਿਆਸਤਦਾਨ ਬਿਆਨਬਾਜੀਆਂ ਕਰਦੇ ਹੀ ਰਹਿੰਦੇ ਹਨ। ਪਰ ਜੇਕਰ ਗੱਲ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਚਲਦੀ ਹੋਵੇ ਤਾਂ ਉਹ ਹਰ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਸੀਨੀਅਰ ਆਗੂਆਂ ਨੂੰ ਲੰਬੇ ਹੱਥੀਂ ਲੈਂਦੇ ਹਨ। ਇਸ ਦੇ ਚਲਦਿਆਂ ਅੱਜ ਇੱਕ ਵਾਰ ਫਿਰ ਬਿਜਲੀ ਮੁੱਦੇ ਨੂੰ ਲੈ ਕੇ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਿਆ ਹੈ।

ਸੁਖਜਿੰਦਰ ਸਿੰਘ ਰੰਧਾਵਾ ਨੇ ਬੋਲਦਿਆਂ ਕਿਹਾ ਕਿ ਬਿਜਲੀ ਮੁੱਦੇ ਨੂੰ ਲੈ ਕੇ ਜਿਹੜੇ ਐਮਓਯੂ ‘ਤੇ ਦਸਤਖਤ ਹੋਏ ਹਨ ਉਨ੍ਹਾਂ ‘ਤੇ ਪੁਨਰ ਵਿਚਾਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਪੁਨਰ ਵਿਚਾਰ ਦੌਰਾਨ ਸਿਰਫ ਇਸ ਗੱਲ ‘ਤੇ ਹੀ ਚਰਚਾ ਨਹੀਂ ਹੋਣੀ ਚਾਹੀਦੀ ਕਿ ਇਹ ਦਸਤਖਤ ਕਿਸ ਸਰਕਾਰ ਦੌਰਾਨ ਹੋਏ ਬਲਕਿ ਇਸ ਵਿੱਚ ਉਹ ਅਧਿਕਾਰੀ ਵੀ ਉੰਨਾ ਹੀ ਜਿੰਮੇਵਾਰ ਹੈ ਜਿਸ ਨੇ ਇਹ ਐਮਓਯੂ ਬਣਾਏ ਹਨ।  ਰੰਧਾਵਾ ਅਨੁਸਾਰ ਉਨ੍ਹਾਂ ਅਧਿਕਾਰੀਆਂ ‘ਤੇ ਵੀ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸੁਖਬੀਰ ਬਾਦਲ ਜਿਸ 41 ਸੌ ਕਰੋੜ ਦੀ ਗੱਲ ਕਰ ਰਿਹਾ ਹੈ ਉਸ ‘ਤੇ ਉਸ ਨੂੰ ਸ਼ਰਮ ਆਉਂਣੀ ਚਾਹੀਦੀ ਹੈ ਕਿਉਂਕਿ ਜਿਸ ਵਿਅਕਤੀ ਨੇ ਪੰਜਾਬ ਵਿੱਚ ਇਹ ਪਾਵਰ ਪ੍ਰੋਜੈਕਟ ਲਿਆ ਕੇ ਪੰਜਾਬ ਨੂੰ ਖਤਮ ਕੀਤਾ ਤੇ ਇਸ ਵਿੱਚ ਉਨ੍ਹਾਂ ਨੇ ਰਿਸ਼ਵਤ ਲਈ ਹੈ।

ਉਨ੍ਹਾਂ ਸੁਖਬੀਰ ਬਾਦਲ ਨੂੰ ਸੰਬੋਧਨ ਕਰਦਿਆਂ  ਕਿਹਾ “ਉਲਟਾ ਚੋਰ ਕੋਤਵਾਲ ਕੋ ਡਾਂਟੇ” ਅੱਜ ਉਹ ਰੌਲਾ ਪਾ ਰਿਹਾ ਹੈ ਕਿ ਚੋਰ ਆਏ ਚੋਰ ਆਏ ਪਰ ਚੋਰ ਤਾਂ ਉਹ ਆਪ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਵਿਧਾਨ ਸਭਾ ਅੰਦਰ ਬਹਿਸ ਹੋਣੀ ਚਾਹੀਦੀ ਹੈ।

Share this Article
Leave a comment