ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮਾਨਸਿਕ ਸਥਿਤੀ ਨੂੰ ਖਰਾਬ ਸਾਬਤ ਕਰਨ ਲਈ ਕੈਪੀਟਲ ਹਿੱਲ ਵਿੱਚ ਇੱਕ ਪ੍ਰੋਗਰਾਮ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਦੌਰਾਨ ਅਮਰੀਕੀ ਸੰਸਦ ਦੇ ਆਗੂ ਤੇ ਮੀਡੀਆ ਵੀ ਮੌਜੂਦ ਰਹੇਗੀ। ਯੇਲ ਯੂਨੀਵਰਸਿਟੀ ਦੀ ਮਨੋਵਿਗਿਆਨਕ ਤੇ ‘ਦ ਡੇਂਜਰਸ ਆਫ ਡੋਨਲਡ ਟਰੰਪ: ਬੁੱਕ ਦੀ ਲੇਖਕਾ ਡਾ. ਬੈਂਡੀ ਲੀ ਪ੍ਰੋਗਰਾਮ ਦੌਰਾਨ ਟਰੰਪ ਦੀ ਮਾਨਸਿਕ ਸਿਹਤ ਬਾਰੇ ਗੱਲ ਕਰੇਗੀ।
ਇਹ ਪ੍ਰੋਗਰਾਮ ਜੁਲਾਈ ‘ਚ ਕੀਤਾ ਜਾਵੇਗਾ ਤੇ ਇਸ ‘ਚ ਸ਼ਾਮਲ ਹੋਣ ਲਈ ਸਾਰੇ ਸੰਸਦ ਮੈਂਬਰਾਂ ਨੂੰ ਸੱਦਾ ਭੇਜਿਆ ਗਿਆ ਹੈ। ‘ਦ ਹਿੱਲ ਅਖਬਾਰ ਦੇ ਮੁਤਾਬਕ ਟਰੰਪ ਖਿਲਾਫ ਸੱਦਾ ਲੈ ਕੇ ਆਉਣ ਵਾਲੇ ਸੰਸਦ ਮੈਂਬਰ ਜੌਨ ਯਾਮੁਥ ਤੇ ਜੈਮੀ ਰਸਕਿਨ ਇਸ ਦੀ ਅਗਵਾਈ ਕਰਨਗੇ। ਇਹ ਸਮਾਗਮ ਜੁਲਾਈ ‘ਚ ਹੋਣਾ ਕੀਤਾ ਜਾਵੇਗਾ। ਲੀ ਇਸ ਤੋਂ ਪਹਿਲਾਂ ਵੀ ਟਰੰਪ ਦੀ ਮਾਨਸਿਕ ਸਿਹਤ ਬਾਰੇ ਗੱਲ ਕਰ ਚੁੱਕੀ ਹੈ।
ਸਭ ਤੋਂ ਪਹਿਲਾ ਲੀ ਨੇ ਟਰੰਪ ਨੂੰ ਦੱਸਿਆ ਸੀ ਮਾਨਸਿਕ ਤੌਰ ‘ਤੇ ਬਿਮਾਰ
ਲੀ ਮੁਤਾਬਕ ਮਨੋ-ਚਿਕਿਤਸਕ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਨਤਕ ਤੌਰ ‘ਤੇ ਰਾਸ਼ਟਰਪਤੀ ਦੇ ਵਿਗੜਦੇ ਮਾਨਸਿਕ ਸੰਤੁਲਨ ਠੀਕ ਨਾ ਹੋਣ ਦੇ ਖਤਰਿਆਂ ਬਾਰੇ ਦੱਸਣ। ਉਨ੍ਹਾਂ ਕਿਹਾ ਕਿ ਭਲੇ ਹੀ ਕਿਸੇ ਨੇ ਟਰੰਪ ਦਾ ਇਲਾਜ ਨਾ ਕੀਤਾ ਹੋਵੇ ਪਰ ਉਹ ਮਾਨਸਿਕ ਰੋਗ ਨਾਲ ਜੂਝ ਰਹੇ ਲੋਕਾਂ ਦੀ ਆਦਤਾਂ ਤੇ ਵਰਤਾਓ ਨੂੰ ਪਹਿਚਾਣਦੇ ਹਨ। ਇਹ ਹਾਲੇ ਸਾਫ ਨਹੀ ਹੋਇਆ ਹੈ ਕਿ ਇਸ ਪ੍ਰੋਗਰਾਮ ‘ਚ ਕਿੰਨੇ ਲੋਕ ਭਾਗ ਲੈਣਗੇ।
ਟਰੰਪ ਨੂੰ ਮਾਨਸਿਕ ਰੋਗੀ ਸਾਬਤ ਕਰਨ ਲਈ ਡੈਮੋਕਰੇਟਸ ਵੱਲੋਂ ਬਣਾਈ ਜਾ ਰਹੀ ਯੋਜਨਾ

Leave a Comment
Leave a Comment