ਜੌਨ ਅਬ੍ਰਾਹਮ ਅਤੇ ਉਨ੍ਹਾਂ ਦੀ ਪਤਨੀ ਕਰੋਨਾ ਪਾਜ਼ੀਟਿਵ

TeamGlobalPunjab
1 Min Read

ਨਿਊਜ਼ ਡੈਸਕ: ਦਿਨ ਬੀਤਣ ਦੇ ਨਾਲ-ਨਾਲ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਿਛਲੇ ਮਹੀਨੇ ਕਈ ਬਾਲੀਵੁੱਡ ਸਿਤਾਰੇ ਕੋਰੋਨਾ ਪਾਜ਼ੀਟਿਵ ਆਏ ਸਨ।ਹੁਣ ਜੌਨ ਅਬ੍ਰਾਹਮ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਰੁੰਚਲ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜੌਨ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਹੈ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ।

ਜੌਨ ਅਬ੍ਰਾਹਮ ਨੇ ਇੰਸਟਾਗ੍ਰਾਮ ‘ਤੇ ਲਿਖਿਆ, ‘ਤਿੰਨ ਦਿਨ ਪਹਿਲਾਂ ਉਹ ਇਕ ਵਿਅਕਤੀ ਦੇ ਸੰਪਰਕ ਵਿਚ ਆਏ ਸਨ । ਜਿਸ ਬਾਰੇ ਉਨ੍ਹਾਂ ਨੂੰ  ਬਾਅਦ ਵਿਚ ਪਤਾ ਲੱਗਾ ਕਿ ਉਹ ਕੋਵਿਡ ਪਾਜ਼ੀਟਿਵ ਸੀ।ਪ੍ਰਿਆ ਤੇ ਉਹ ਟੈਸਟ ਤੋਂ ਬਾਅਦ ਕੋਵਿਡ ਪਾਜ਼ੀਟਿਵ ਆਏ ਹਨ। ਉਨ੍ਹਾਂ ਨੂੰ ਘਰ ਵਿਚ ਕੁਆਰੰਟਾਈਨ ਕੀਤਾ ਗਿਆ ਹੈ, ਇਸ ਲਈ ਉਹ ਕਿਸੇ ਹੋਰ ਦੇ ਸੰਪਰਕ ‘ਚ ਨਹੀਂ ਆ ਰਹੇ ਹਨ। ਉਹ ਦੋਵੇਂ ਪੂਰੀ ਤਰ੍ਹਾਂ ਵੈਕਸੀਨੇਟਿਡ ਹਨ  ਤੇ ਉਨ੍ਹਾਂ ‘ਚ ਹਲਕੇ ਲੱਛਣ ਦਿਖਾਈ ਦਿਤੇ ਹਨ।ਉਨ੍ਹਾਂ ਅਗੇ ਕਿਹਾ ਕਿ ਕਿਰਪਾ ਕਰਕੇ ਆਪਣਾ ਖਿਆਲ ਰੱਖੋ ਤੇ ਤੰਦਰੁਸਤ ਰਹੋ। ਮਾਸਕ ਪਹਿਨ ਕੇ ਰੱਖੋ।’

Share this Article
Leave a comment