ਸ਼ਰਾਬ ਘੁਟਾਲੇ ਮਾਮਲੇ ਦੀ ਜਾਂਚ ਲਈ ‘ਆਪ’ ਸੰਸਦ ਸੰਜੇ ਸਿੰਘ ਦੇ ਘਰ ਪਹੁੰਚੀ ED ਦੀ ਟੀਮ, ਤਲਾਸ਼ੀ ਮੁਹਿੰਮ ਜਾਰੀ

Rajneet Kaur
3 Min Read

ਨਵੀਂ ਦਿੱਲੀ:  ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਬੁੱਧਵਾਰ (4 ਅਕਤੂਬਰ) ਨੂੰ ਸਵੇਰੇ 7 ਵਜੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਦੇ ਘਰ ਪਹੁੰਚ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਦੀ ਜਾਂਚ ਲਈ ਈਡੀ ਦੀ ਟੀਮ ਸਵੇਰੇ 7 ਵਜੇ ਸੰਜੇ ਸਿੰਘ ਦੇ ਘਰ ਪਹੁੰਚੀ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਦਸ ਦਈਏ ਕਿ  ਦਿੱਲੀ ਦੇ ਵਿਵਾਦਿਤ ਸ਼ਰਾਬ ਨੀਤੀ ਘੁਟਾਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੁਆਰਾ ਦਾਇਰ ਚਾਰਟ ਸ਼ੀਟ ਵਿੱਚ ਸੰਜੇ ਸਿੰਘ ਦਾ ਨਾਮ 3 ਜਗ੍ਹਾ ‘ਤੇ ਹੈ। ਇਸ ਤੋਂ ਪਹਿਲਾਂ ਇਸ ਸਾਲ ਮਈ ਮਹੀਨੇ ਵਿੱਚ ਵੀ ਈਡੀ ਨੇ ਸੰਜੇ ਸਿੰਘ ਦੇ ਘਰ ਛਾਪਾ ਮਾਰਿਆ ਸੀ। ਉਸ ਸਮੇਂ ਉਸ ਦੇ ਸਾਥੀਆਂ ਦੇ ਘਰਾਂ ਅਤੇ ਦਫਤਰਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ।

ਦਸ ਦਈਏ ਕਿ ਇਸ ਤੋਂ ਪਹਿਲਾਂ 3 ਮਈ ਨੂੰ ਸੰਜੇ ਸਿੰਘ ਨੇ ਦਾਅਵਾ ਕੀਤਾ ਸੀ ਕਿ ਦਿੱਲੀ ਆਬਕਾਰੀ ਮਾਮਲੇ ‘ਚ ਈਡੀ ਨੇ ਗਲਤੀ ਨਾਲ ਉਨ੍ਹਾਂ ਦਾ ਨਾਂ ਆਪਣੀ ਚਾਰਜਸ਼ੀਟ ‘ਚ ਸ਼ਾਮਿਲ ਕਰ ਲਿਆ ਸੀ ਅਤੇ ਈਡੀ ਨੇ ਇਸ ਮਾਮਲੇ ‘ਚ ਉਨ੍ਹਾਂ ਨੂੰ ਪੱਤਰ ਲਿਖ ਕੇ ਅਫਸੋਸ ਪ੍ਰਗਟਾਇਆ ਸੀ। ਹਾਲਾਂਕਿ ਬਾਅਦ ‘ਚ ਈਡੀ ਨੇ ਇਸ ਮਾਮਲੇ ‘ਤੇ ਬਿਆਨ ਜਾਰੀ ਕੀਤਾ ਸੀ ਅਤੇ ਇਸ ਮਾਮਲੇ ‘ਤੇ ਜਵਾਬ ਦਿੰਦੇ ਹੋਏ ਨੋਟਿਸ ਵਾਪਸ ਲੈਣ ਤੋਂ ਇਲਾਵਾ ਮੀਡੀਆ ‘ਚ ਬਿਆਨ ਨਾ ਦੇਣ ਲਈ ਕਿਹਾ ਸੀ। ਈਡੀ ਨੇ ਦੱਸਿਆ ਸੀ ਕਿ ਚਾਰਜਸ਼ੀਟ ‘ਚ 4 ਥਾਵਾਂ ‘ਤੇ ਸਜੇ ਸਿੰਘ ਦਾ ਨਾਂ ਲਿਖਿਆ ਗਿਆ ਸੀ, ਜਿਨ੍ਹਾਂ ‘ਚੋਂ ਤਿੰਨ ਥਾਵਾਂ ‘ਤੇ ਸਹੀ ਲਿਖਿਆ ਗਿਆ ਸੀ, ਜਦਕਿ ਇਕ ਥਾਂ ‘ਤੇ ਰਾਹੁਲ ਸਿੰਘ ਦੀ ਬਜਾਏ ਸਜੇ ਸਿੰਘ ਦਾ ਨਾਂ ਦਿੱਤਾ ਗਿਆ ਸੀ। ਗਲਤੀ, ਜੋ ਸੁਧਾਰੀ ਗਈ ਹੈ।

ਇਸ ਤੋਂ ਪਹਿਲਾਂ ਇਸ ਸਾਲ ਮਈ ‘ਚ ਸੰਜੇ ਸਿੰਘ ਦੇ ਕਰੀਬੀ ਰਿਸ਼ਤੇਦਾਰਾਂ ‘ਤੇ ਛਾਪੇਮਾਰੀ ਕੀਤੀ ਗਈ ਸੀ ਅਤੇ ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਈਡੀ ਨੇ ਸੰਜੇ ਸਿੰਘ ਦੇ ਕਰੀਬੀ ਦੋਸਤ ਸਰਵੇਸ਼ ਮਿਸ਼ਰਾ ਦੇ ਘਰ ਦੀ ਤਲਾਸ਼ੀ ਲਈ ਸੀ। ਸਰਵੇਸ਼ ਮਿਸ਼ਰਾ ਆਮ ਆਦਮੀ ਪਾਰਟੀ ਦੇ ਯੁਵਾ ਨੇਤਾ ਅਤੇ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਦੇ ਕਰੀਬੀ ਸਹਿਯੋਗੀ ਹਨ, ਜੋ ਉਨ੍ਹਾਂ ਦੇ ਕਈ ਸਿਆਸੀ ਮਾਮਲਿਆਂ ਨੂੰ ਦੇਖਦੇ ਹਨ।

ਸੰਜੇ ਸਿੰਘ ਲਗਾਤਾਰ ਈਡੀ ਅਤੇ ਸੀਬੀਆਈ ਨੂੰ ਘੇਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕੇਂਦਰੀ ਜਾਂਚ ਏਜੰਸੀਆਂ ਦੇ ਜ਼ਰੀਏ ਵਿਰੋਧੀ ਨੇਤਾਵਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment