ਨਿਊਜ਼ ਡੈਸਕ: ਗੱਡੀਆਂ ਦੇ ਸ਼ੌਕੀਨਾਂ ਲਈ ਲੈਂਬੋਰਗਿੰਨੀ ਕੰਪਨੀ ਇਕ ਹੋਰ ਮਾਡਲ ਲੈ ਕੇ ਪੇਸ਼ ਹੋਈ ਹੈ। ਪਰ ਇਸ ਵਾਰ ਉਨ੍ਹਾਂ ਦਾ ਆਪਣੀ ਕਾਰ ਦੀ ਮਜ਼ਬੂਤੀ ਦਿਖਾਉਣ ਦਾ ਅਲੱਗ ਢੰਗ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।
ਦਰਅਸਲ ਦੁਨੀਆ ਦੀ ਅਤਿ ਮਹਿੰਗੀਆਂ ਗੱਡੀਆਂ ਬਣਾਉਣ ਵਾਲੀ ਕੰਪਨੀ ਲੈਂਬੋਰਗਿੰਨੀ ਵੱਲੋਂ ਆਪਣੇ ਐਸਯੂਵੀ ਉਰੂਸ ਦੀ ਮਸ਼ਹੂਰੀ ਨਿਹੰਗ ਸਿੰਘ ਨਾਲ ਤੁਲਨਾ ਕਰਕੇ ਕੀਤੀ ਜਾ ਰਹੀ ਹੈ। ਕਿਹਾ- ਜਿਵੇਂ ਨਿਹੰਗ ਸਿੰਘ ਕੋਲ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹੋ, ਇਸੇ ਤਰਾਂ ਦੀ ਸੁਰੱਖਿਆ ਗੱਡੀ ‘ਚ ਬਹਿ ਕੇ ਮਹਿਸੂਸ ਕਰੋਗੇਂ। ਦੋਵੇਂ ਸਦੀਆਂ ਤੋਂ ਤਾਕਤ ਅਤੇ ਸੁਰੱਖਿਆ ਦਾ ਪ੍ਰਤੀਕ ਹਨ।