25 ਸਾਲ ਬਾਅਦ ਪੰਜਾਬ ਯੂਨੀਵਰਸਿਟੀ ਨੇ ਮੁੜ ਰਚਿਆ ਇਤਿਹਾਸ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 25 ਸਾਲ ਬਾਅਦ ਇਕ ਵਾਰ ਮੁੜ ਤੋਂ ਇਤਿਹਾਸ ਦੋਹਰਾ ਦਿੱਤਾ ਹੈ। ‘ਮੌਲਾਨਾ ਅਬਦੁਲ ਕਲਾਮ ਆਜ਼ਾਦ ਟਰਾਫੀ’ (ਮਾਕਾ ਟਰਾਫੀ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਲਗਾਤਾਰ ਦੂਜੀ ਵਾਰ ਹਾਸਲ ਕੀਤੀ ਹੈ।

ਪਿਛਲੇ ਸਾਲ ਵੀ ਯੂਨੀਵਰਸਿਟੀ ਨੇ ਮਾਕਾ ਟਰਾਫੀ ਹਾਸਲ ਕੀਤੀ ਸੀ। ਲਗਾਤਾਰ ਦੂਸਰੀ ਵਾਰ ਮਾਕਾ ਟਰਾਫੀ ਮਿਲਣ ਕਰਕੇ ਇਸ ਵਿੱਦਿਅਕ ਅਦਾਰੇ ਦੇ ਖਿਡਾਰੀ ਵਧਾਈ ਦੇ ਪਾਤਰ ਹਨ। ਪਿਛਲੇ ਸਾਲ ਪੰਜਾਬ ਯੂਨੀਵਰਸਿਟੀ ਨੂੰ 13 ਸਾਲ ਦੀ ਲੰਮੀ ਉਡੀਕ ਤੋਂ ਬਾਅਦ ਮਾਕਾ ਟਰਾਫੀ ਨਸੀਬ ਹੋਈ ਸੀ।

ਲਗਾਤਾਰ ਦੋ ਵਾਰ ਮਾਕਾ ਟਰਾਫੀ ਜਿੱਤਣ ਦਾ ਜੱਸ ਪੰਜਾਬ ਯੂਨੀਵਰਸਿਟੀ ਨੇ 25 ਸਾਲ ਪਹਿਲਾਂ ਵੀ ਖੱਟਿਆ ਸੀ। ਟਰਾਫੀ ਹਾਸਲ ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਇਸ ਨੂੰ ਯੂਨੀਵਰਸਿਟੀ ਅਤੇ ਖਿਡਾਰੀਆਂ ਦੀ ਮਿਹਨਤ ਦੱਸਿਆ ਹੈ।

Share this Article
Leave a comment