ਜਨਤਾ ਤੇ ਮੁਲਾਜ਼ਮਾਂ ਦੇ ਹੱਕ ਮਾਰ ਕੇ ਕੀਤੀਆਂ ਪਰਚੂਨ ਕਟੌਤੀਆਂ ਨਾਲ ਨਹੀਂ ਹੱਲ ਹੋਣਾ ਵਿੱਤੀ ਸੰਕਟ-ਆਪ

TeamGlobalPunjab
3 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਵਿੱਤੀ ਸੰਕਟ ਲਈ ਸਰਕਾਰ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ  ਸਿੰਘ ਸਰਕਾਰ ਇਸ ਸੰਕਟ ‘ਚੋਂ ਉੱਭਰਨ ਲਈ ਜੋ ਕਦਮ ਚੁੱਕ ਰਹੀ ਹੈ, ਉਹ ਬੇਹੱਦ ਬਚਕਾਨਾ ਅਤੇ ਹੋਰ ਵੀ ਨਿਰਾਸ਼ ਕਰਨ ਵਾਲੇ ਹਨ।

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਐਨ.ਆਰ.ਆਈ ਵਿੰਗ ਦੇ ਸੂਬਾ ਪ੍ਰਧਾਨ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਵਿੱਤੀ ਤੌਰ ‘ਤੇ ਪੰਜਾਬ ਸਰਕਾਰ ਵੈਂਟੀਲੇਟਰ ‘ਤੇ ਚਲੀ ਗਈ ਹੈ, ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸੂਬੇ ਨੂੰ ਦਰਪੇਸ਼ ਵਿੱਤੀ ਸੰਕਟ ‘ਚੋਂ ਕੱਢਣ ਦੀ ਥਾਂ ਹੋਰ ਗਹਿਰਾਈ ਵੱਲ ਧੱਕ ਰਹੇ ਹਨ। ਬਿਹਤਰ ਹੁੰਦਾ ਕਿ ਜੇਕਰ ਸਰਕਾਰ ਬਹੁਭਾਂਤੀ ਮਾਫ਼ੀਆ, ਉੱਪਰ ਤੋਂ ਥੱਲੇ ਤੱਕ ਫੈਲੇ ਭ੍ਰਿਸ਼ਟਾਚਾਰ ਅਤੇ ਸਰਕਾਰੀ ਖ਼ਜ਼ਾਨੇ ਦੀਆਂ ਪ੍ਰਤੱਖ-ਅਪ੍ਰਤੱਖ ਸਾਰੀਆਂ ਚੋਰ-ਮੋਰੀਆਂ (ਲੀਕੇਜ) ਬੰਦ ਕਰਕੇ ਆਪਣੇ ਸਾਰੇ ਸਾਧਨਾਂ-ਸਰੋਤਾਂ ਦਾ ਮੂੰਹ ਸਰਕਾਰੀ ਖ਼ਜ਼ਾਨੇ ਵੱਲ ਕਰਦੀ, ਪਰੰਤੂ ਅਜਿਹਾ ਨਾ ਕਰਕੇ ਵਿੱਤ ਮੰਤਰੀ ਹਲਕੀਆਂ ਤੇ ਬਚਕਾਨਾ ਕੋਸ਼ਿਸ਼ਾਂ ਨਾਲ ‘ਦਿਨ-ਕਟੀ’ ਕਰਨ ਦੀ ਸੌੜੀ ਸੋਚ ਦਾ ਪ੍ਰਗਟਾਵਾ ਕਰ ਰਹੇ ਹਨ। ਸਰਕਾਰੀ ਡਾਕਟਰਾਂ ਦਾ ਲਗਭਗ ਨਾੱਨ ਪ੍ਰੈਕਟਿਸ ਅਲਾਉਸ (ਐਨਪੀਏ) ਬੰਦ ਕਰਕੇ ਉਨ੍ਹਾਂ ਨੂੰ ਨਿੱਜੀ ਪ੍ਰੈਕਟਿਸ ਦੀ ਖੁੱਲ ਦੇਣ ਦਾ ਫ਼ੈਸਲਾ, 8 ਘੰਟੇ ਡਿਊਟੀ ਕਰਨ ਦਾ ਵਾਅਦਾ ਕਰਕੇ ਪੁਲਸ ਮੁਲਾਜ਼ਮਾਂ ਤੋਂ 24 ਘੰਟੇ ਡਿਊਟੀ ਕਰਵਾ ਕੇ ਉਨ੍ਹਾਂ ਨੂੰ ਦਹਾਕਿਆਂ ਤੋਂ ਮਿਲਦੀ ਆ ਰਹੀ 13ਵੀਂ ਤਨਖ਼ਾਹ ਬੰਦ ਕਰਕੇ, ਲੋਕ ਕਲਿਆਣ ਸਹੂਲਤਾਂ, ਵਿਕਾਸ ਕਾਰਜਾਂ ਅਤੇ ਸਰਕਾਰੀ ਜਨ ਸੇਵਾਵਾਂ ਨੂੰ ਛਿੱਕੇ ‘ਤੇ ਟੰਗ ਕੇ ਸਰਕਾਰੀ ਵਿਭਾਗਾਂ ‘ਚ 20 ਪ੍ਰਤੀਸ਼ਤ ਕਟੌਤੀ ਕਰਨ ਵਰਗੇ ਕੱਚੇ-ਘਰੜ ਫ਼ੈਸਲਿਆਂ ਨਾਲ ਪੰਜਾਬ ਦਾ ਮੌਜੂਦਾ ਵਿੱਤੀ ਸੰਕਟ ਦਾ ਹੱਲ ਨਹੀਂ ਹੋਣ ਲੱਗਾ।

‘ਆਪ’ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਕੈਪਟਨ ਸਰਕਾਰ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਸੜਕ ਮਾਫ਼ੀਆ, ਬਿਜਲੀ ਮਾਫ਼ੀਆ, ਕੇਬਲ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਮੰਡੀ ਮਾਫ਼ੀਆ, ਸਿਹਤ ਮਾਫ਼ੀਆ, ਸਿੱਖਿਆ ਮਾਫ਼ੀਆ ਅਤੇ ਲੈਂਡ ਮਾਫ਼ੀਆ ਅਤੇ ਭ੍ਰਿਸ਼ਟਾਚਾਰ ਦਾ 100 ਪ੍ਰਤੀਸ਼ਤ ਸਫ਼ਾਇਆ ਕਰਨ ਲਈ ਦ੍ਰਿੜਤਾ ਅਤੇ ਇਮਾਨਦਾਰੀ ਨਾਲ ਕਦਮ ਨਹੀਂ ਚੁੱਕਦੀ ਉਦੋਂ ਤੱਕ ਸੂਬੇ ਦਾ ਵਿੱਤੀ ਸੰਕਟ ਹੋਰ ਡੂੰਘਾ ਹੁੰਦਾ ਰਹੇਗਾ।

‘ਆਪ’ ਆਗੂਆਂ ਨੇ ਕਿਹਾ ਕਿ ਮਾਫ਼ੀਆ ਨਾ ਕੇਵਲ ਸਰਕਾਰੀ ਖ਼ਜ਼ਾਨੇ ਦੀ ਲੁੱਟ ਕਰਦਾ ਹੈ। ਸਗੋਂ ਪਹਿਲਾਂ ਹੀ ਮਹਿੰਗਾਈ ਅਤੇ ਹੋਰ ਅਣਗਿਣਤ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਆਮ ਅਤੇ ਖਾਸ ਜਨਤਾ ਦੀ ਸਿੱਧੇ ‘ਤੌਰ ‘ਤੇ ਜੇਬ ਲੁੱਟ ਰਿਹਾ ਹੈ।

- Advertisement -

ਪ੍ਰਿੰਸੀਪਲ ਬੁੱਧ ਰਾਮ ਅਤੇ ਬੀਬੀ ਮਾਣੂੰਕੇ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਆਗਾਮੀ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਨਖਿੱਧ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਵਿੱਤੀ ਹਾਲਤਾਂ ਬਾਰੇ ‘ਵਾਈਟ ਪੇਪਰ’ ਜਾਰੀ ਕਰਨ ਅਤੇ ਸੂਬੇ ਅਤੇ ਲੋਕਾਂ ਨੂੰ ਇਸ ਵਿੱਤੀ ਸੰਕਟ ਦੀ ਮਾਰ ‘ਚੋਂ ਕੱਢਣ ਬਾਰੇ ਆਪਣੀ ਰਣਨੀਤੀ ਪੰਜਾਬ ਦੇ ਲੋਕਾਂ ਨਾਲ ਸਾਂਝੀ ਕਰਨ।

‘ਆਪ’ ਵਿਧਾਇਕ ਰੋੜੀ ਅਤੇ ਪੰਡੋਰੀ ਨੇ ਕੇਂਦਰ ਦੀ ਸਰਕਾਰ ਵੱਲੋਂ ਪੰਜਾਬ ਦਾ ਜੀਐਸਟੀ ਰਿਫੰਡ ਦੱਬੀ ਰੱਖਣ ‘ਤੇ ਮੋਦੀ ਸਰਕਾਰ ਦੀ ਸਖਤ ਨਿੰਦਿਆਂ ਕੀਤੀ ਅਤੇ ਇਸ ਲਈ ਕੈਪਟਨ ਦੇ ਨਾਲ-ਨਾਲ ਕੇਂਦਰੀ ਸੱਤਾ ਭੋਗ ਰਿਹਾ ਬਾਦਲ ਪਰਿਵਾਰਾਂ ਵੀ ਬਰਾਬਰ ਦਾ ਜ਼ਿੰਮੇਵਾਰ ਹੈ।

Share this Article
Leave a comment