ਕੁਵੈਤ : ਤੁਸੀਂ ਇਹ ਤਾਂ ਸਾਰੇ ਜਾਣਦੇ ਹੀ ਹੋ ਕਿ ਪੁਰਾਣੇ ਸਮਿਆਂ ਵਿੱਚ ਵਿਆਹ ਨੂੰ ਸੱਤ ਜਨਮਾਂ ਦਾ ਰਿਸਤਾ ਸਮਝਿਆ ਜਾਂਦਾ ਸੀ ਪਰ ਅੱਜ ਇਹੀ ਵਿਆਹ ਦੀ ਮਿਆਦ ਇੰਨੀ ਥੋੜੀ ਰਹਿ ਗਈ ਹੈ ਵਿਆਹ ਤੋਂ 5 ਮਿੰਟ ਬਾਅਦ ਹੀ ਤਲਾਕ ਹੋ ਜਾਂਦਾ ਹੈ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਕੁਵੈਤ ‘ਚ ਜਿੱਥੇ ਇੱਕ ਵਿਆਹ ਹੋਣ ਤੋਂ ਬਾਅਦ ਤਲਾਕ ਹੋਣ ਲਈ ਮੈਗੀ ਦੇ ਪੱਕਣ ਤੋਂ ਘੱਟ ਸਮਾਂ ਲੱਗਿਆ। ਇਸ ਗੱਲ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਇੰਨੀ ਜਲਦੀ ਕੋਈ ਕਿਵੇਂ ਤਲਾਕ ਲੈ ਸਕਦਾ ਹੈ?
ਦੱਸ ਦਈਏ ਕਿ ਕੁਵੈਤ ਦੀ ਇੱਕ ਅਦਾਲਤ ‘ਚ ਇੱਕ ਜੋੜਾ ਵਿਆਹ ਕਰਵਾਉਣ ਲਈ ਆਇਆ ਅਤੇ ਵਿਆਹ ਦੀਆਂ ਸਾਰੀਆਂ ਵਿਧੀਆਂ ਪੂਰੀਆਂ ਹੋਣ ਤੋਂ ਬਾਅਦ ਜਦੋਂ ਉਹ ਜੋੜਾ ਜਾ ਰਿਹਾ ਸੀ ਤਾਂ ਲੜਕੀ ਦਾ ਪੈਰ ਤਿਲਕ ਗਿਆ ਅਤੇ ਮੁੰਡੇ ਨੇ ਉਸ ਨੂੰ ਬੇਵਕੂਫ ਕਹਿ ਦਿੱਤਾ ਜਿਸ ਤੋਂ ਉਸ ਲੜਕੀ ਨੂੰ ਇੰਨਾ ਗੁੱਸਾ ਆਇਆ ਕਿ ਉਹ ਤੁਰੰਤ ਤਲਾਕ ਲੈਣ ਲਈ ਜਿਸ ਅਦਾਲਤ ‘ਚ ਵਿਆਹ ਕਰਵਾਉਣ ਗਈ ਸੀ ਉਸੇ ਅਦਾਲਤ ‘ਚ ਜਾ ਵਾਪਿਸ ਤਲਾਕ ਲੈਣ ਚਲੀ ਗਈ। ਜਾਣਕਾਰੀ ਮੁਤਾਬਕ ਜਿਸ ਜੱਜ ਨੇ ਕੁਝ ਮਿੰਟ ਪਹਿਲਾਂ ਉਨ੍ਹਾਂ ਦਾ ਵਿਆਹ ਕਰਵਾਇਆ ਸੀ ਉਸੇ ਜੱਜ ਨੇ ਹੀ ਉਨ੍ਹਾਂ ਦੇ ਤਲਾਕ ਦੇ ਪੇਪਰਾਂ ‘ਤੇ ਦਸਤਖ਼ਤ ਕਰਵਾਏ। ਇਸ ਵਿਆਹ ਨੂੰ ਕੁਵੈਤ ਦਾ ਸਭ ਤੋਂ ਛੋਟਾ ਵਿਆਹ ਮੰਨਿਆ ਜਾ ਰਿਹਾ ਹੈ।