ਚੀਨ ਦੇ ਜੰਗਲਾਂ ਚ ਲੱਗੀ ਭਿਆਨਕ ਅੱਗ, 19 ਮੌਤਾਂ

TeamGlobalPunjab
1 Min Read

ਨਿਊਜ਼ ਡੈਸਕ: ਦੱਖਣ ਪੱਛਮੀ ਚੀਨ ਦੇ ਸਿਚੁਆਨ ਪ੍ਰਾਂਤ ਵਿੱਚ ਜੰਗਲ ਵਿੱਚ ਅੱਗ ਲੱਗਣ ਦੀ ਕਰਨ ਦਮਕਲ ਦੇ 18 ਕਰਮਚਾਰੀਆਂ ਸਣੇ ਕੁਲ 19 ਲੋਕਾਂ ਦੀ ਮੌਤ ਹੋ ਗਈ।

ਸਰਕਾਰੀ ਸਮਾਚਾਰ ਏਜੰਸੀ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਇੱਕ ਸਥਾਨਕ ਖੇਤ ਵਿੱਚ ਸੋਮਵਾਰ ਨੂੰ ਲਗਭਗ ਚਾਰ ਵਜੇ ਅੱਗ ਲੱਗੀ ਜੋ ਤੇਜ ਹਵਾਵਾਂ ਕਾਰਨ ਨੇੜੇ ਦੇ ਪਹਾੜਾਂ ‘ਤੇ ਤੇਜੀ ਨਾਲ ਫੈਲ ਗਈ।

ਮਾਰੇ ਗਏ ਲੋਕਾਂ ਵਿੱਚ ਦਮਕਲ ਦੇ 18 ਕਰਮੀਆਂ ਤੋਂ ਇਲਾਵਾ ਇੱਕ ਸਥਾਨਕ ਕਿਸਾਨ ਜੋ ਦਮਕਲਕਰਮੀਆਂ ਦੀ ਮਦਦ ਕਰ ਰਿਹਾ ਸੀ। ਹਵਾ ਦੀ ਦਿਸ਼ਾ ਵਿੱਚ ਅਚਾਨਕ ਆਏ ਬਦਲਾਵ ਨਾਲ ਉਹ ਅੱਗ ਦੇ ਵਿੱਚ ਫਸ ਗਏ।

ਲੋਕਾਂ ਨੂੰ ਉਥੋਂ ਕੱਢਣ ਦਾ ਕੰਮ ਜਾਰੀ ਹੈ ਅਤੇ 300 ਤੋਂ ਜ਼ਿਆਦਾ ਦਮਕਲ ਕਰਮੀਆਂ ਅਤੇ 700 ਜਵਾਨਾਂ ਨੂੰ ਸਹਾਇਤਾ ਲਈ ਭੇਜਿਆ ਗਿਆ ਹੈ।

- Advertisement -

Share this Article
Leave a comment