ਚੀਨੀ ਫੌਜ ਵੱਲੋਂ ਭਾਰਤੀ ਫੌਜ ਦੇ ਜਵਾਨਾਂ ਤੇ ਡੰਡਿਆਂ, ਕੰਡੇਦਾਰ ਤਾਰਾਂ ਤੇ ਪੱਥਰਾਂ ਨਾਲ ਅਟੈਕ

TeamGlobalPunjab
1 Min Read

ਚੀਨੀ ਫੌਜ ਵੱਲੋਂ ਭਾਰਤੀ ਫੌਜ ਦੇ ਜਵਾਨਾਂ ਤੇ ਡੰਡਿਆਂ, ਕੰਡੇਦਾਰ ਤਾਰਾਂ ਤੇ ਪੱਥਰਾਂ ਨਾਲ ਅਟੈਕ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਪੂਰਬੀ ਲੱਦਾਖ ਦੇ ਪੇਂਗੌਗ ਤਸੋ ਝੀਲ ਵਾਲੇ ਇਲਾਕੇ ਵਿਚ ਇਹ ਹਮਲਾ ਭਾਰਤੀ ਜਵਾਨਾਂ ਤੇ ਚੀਨ ਫੌਜ ਵੱਲੋਂ ਕੀਤਾ ਗਿਆ। ਦੱਸ ਦਈਏ ਕਿ ਭਾਰਤ ਅਤੇ ਚੀਨ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਵਿਵਾਦ ਚੱਲਦਾ ਆ ਰਿਹਾ ਹੈ ਅਤੇ ਲੱਦਾਖ ਵਿਚ ਇਸ ਮਹੀਨੇ ਚੀਨੀ ਅਤੇ ਭਾਰਤੀ ਫੌਜ ਦਰਮਿਆਨ ਤੀਜੀ ਵਾਰ ਝੜੱਪ ਹੋਈ ਹੈ। ਸਰਹੱਦ ਤੇ ਹਾਲਾਤ ਕਾਫੀ ਜਿਆਦਾ ਤਨਾਅਪੂਰਣ ਬਣੇ ਹੋਏ ਹਨ। ਸੂਤਰਾਂ ਮੁਤਾਬਿਕ ਚੀਨ ਨੇ ਕੰਟਰੋਲ ਰੇਖਾ ਕੋਲ ਭਾਰਤੀ ਇਲਾਕਿਆਂ ਵਿਚ ਘੁਸਪੈਠ ਕਰਕੇ ਅਸਥਾਈ ਟਿਕਾਣੇ ਬਣਾ ਲਏ ਹਨ। ਇਸਤੋਂ ਇਲਾਵਾ ਇਹ ਜਾਣਕਾਰੀ ਵੀ ਮਿਲੀ ਹੈ ਕਿ ਚੀਨ ਨੇ ਐਲਓਸੀ ਕੋਲ 5000 ਫੌਜੀ ਵੀ ਤਾਇਨਾਤ ਕੀਤੇ ਹਨ। ਤੇ ਉਧਰ ਭਾਰਤੀ ਫੌਜ ਵੱਲੋਂ ਵੀ ਮੁਸਤੈਦੀ ਵਧਾ ਦਿਤੀ ਗਈ ਹੈ ਅਤੇ ਜਵਾਨਾਂ ਦੀ ਸੰਖਿਆ ਵਧਾ ਦਿਤੀ ਗਈ ਹੈ।

Share this Article
Leave a comment