Home / News / ਮਹਾਰਾਸ਼ਟਰ ਅਤੇ ਗੁਜਰਾਤ ‘ਚ ਚੱਕਰਵਤੀ ਤੂਫਾਨ ‘ਨਿਸਰਗ’ ਅੱਜ ਦੇਵੇਗਾ ਦਸਤਕ, ਮੁੰਬਈ ‘ਚ ਪ੍ਰਸਾਸ਼ਨਿਕ ਅਲਰਟ ਜਾਰੀ

ਮਹਾਰਾਸ਼ਟਰ ਅਤੇ ਗੁਜਰਾਤ ‘ਚ ਚੱਕਰਵਤੀ ਤੂਫਾਨ ‘ਨਿਸਰਗ’ ਅੱਜ ਦੇਵੇਗਾ ਦਸਤਕ, ਮੁੰਬਈ ‘ਚ ਪ੍ਰਸਾਸ਼ਨਿਕ ਅਲਰਟ ਜਾਰੀ

ਮੁੰਬਈ : ਦੇਸ਼ ‘ਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਮਹਾਰਾਸ਼ਟਰ ‘ਤੇ ਹੁਣ ਚੱਕਰਵਾਤੀ ਤੂਫਾਨ ‘ਨਿਸਰਗ’ ਦਾ ਖਤਰਾ ਮੰਡਰਾ ਰਿਹਾ ਹੈ। ਮਹਾਰਾਸ਼ਟਰ ਅਤੇ ਗੁਜਰਾਤ ‘ਚ ਚੱਕਰਵਾਤੀ ਤੂਫ਼ਾਨ ‘ਨਿਸਰਗ’ ਅੱਜ ਦਸਤਕ ਦੇਣ ਵਾਲਾ ਹੈ, ਜਿਹੜਾ ਕਿ ਇਨ੍ਹਾਂ ਸੂਬਿਆਂ ‘ਚ ਕਾਫ਼ੀ ਤਬਾਹੀ ਮਚਾ ਸਕਦਾ ਹੈ। ਹਾਲਾਂਕਿ ਪ੍ਰਸ਼ਾਸਨ ਵਲੋਂ ਇਸ ਤੂਫ਼ਾਨ ਨਾਲ ਲੜਨ ਲਈ ਤਿਆਰੀ ਪੂਰੀਆਂ ਕਰ ਲਈਆਂ ਗਈਆਂ ਹਨ।

‘ਨਿਸਰਗ’ ਤੂਫ਼ਾਨ ਕਾਰਨ ਮੁੰਬਈ, ਪਾਲਘਰ, ਠਾਣੇ ਤੇ ਰਾਏਗੜ੍ਹ ਜ਼ਿਲ੍ਹਿਆਂ ਅਤੇ ਉੱਤਰੀ ਮੱਧ ਮਹਾਰਾਸ਼ਟਰ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ‘ਨਿਸਰਗ’ ਤੂਫ਼ਾਨ ਗੰਭੀਰ ਚੱਕਰਵਾਤੀ ਤੂਫ਼ਾਨ ਦਾ ਰੂਪ ਧਾਰਨ ਕਰ ਚੁੱਕਾ ਹੈ। ਇਸ ਤੂਫਾਨ ਦੌਰਾਨ ਹਵਾ ਦੀ ਰਫ਼ਤਾਰ 100-120 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਅੱਜ ਦੁਪਹਿਰ 1-3 ਵਜੇ ਇਹ ਤੂਫ਼ਾਨ ਅਲੀਬਾਗ ਦੇ ਦੱਖਣ ‘ਚ ਟਕਰਾਏਗਾ।

ਚੱਕਰਵਾਤੀ ਤੂਫਾਨ ਦੇ ਮੱਦੇਨਜ਼ਰ, ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੈਕਸ (ਬੀਕੇਸੀ) ਦੇ ਐਮਐਮਆਰਡੀਏ ਗਰਾਉਂਡ ‘ਤੇ ਸਥਿਤ ਕੋਵਿਡ ਹਸਪਤਾਲ ਨੂੰ ਖਾਲੀ ਕਰਵਾ ਲਿਆ ਗਿਆ ਹੈ। ਮੰਗਲਵਾਰ ਨੂੰ ਇੱਥੇ ਦਾਖਲ 150 ਮਰੀਜ਼ਾਂ ਨੂੰ ਵਰਲੀ ਕੋਰੋਨਾ ਕੇਅਰ ਸੈਂਟਰ ਲਿਜਾਇਆ ਗਿਆ। ਇਸ ਦੇ ਨਾਲ ਹੀ ਰਾਸ਼ਟਰੀ ਆਫ਼ਤ ਫੋਰਸ (ਐਨਡੀਆਰਐਫ) ਨੇ ਤੂਫਾਨ ਨਾਲ ਨਜਿੱਠਣ ਲਈ ਸਾਵਧਾਨੀ ਉਪਾਅ ਵਜੋਂ 33 ਟੀਮਾਂ ਤਾਇਨਾਤ ਕੀਤੀਆਂ ਹਨ। ਗੁਜਰਾਤ ਪ੍ਰਸ਼ਾਸਨ ਵੱਲੋਂ ਤੱਟਵਰਤੀ ਜ਼ਿਲ੍ਹਿਆਂ ਵਲਸਾਦ ਅਤੇ ਨਵਸਰੀ ਦੇ 47 ਪਿੰਡਾਂ ਵਿੱਚੋਂ 20,000 ਤੋਂ ਵੱਧ ਲੋਕਾਂ ਨੂੰ ਬਾਹਰ ਸੁਰੱਖਿਅਤ ਸਥਾਨਾਂ ‘ਤੇ ਭੇਜਿਆ ਗਿਆ ਹੈ।

ਐਨਡੀਆਰਐਫ ਦੇ ਡਾਇਰੈਕਟਰ ਜਨਰਲ ਐਸ ਐਨ ਪ੍ਰਧਾਨ ਨੇ ਮੰਗਲਵਾਰ ਨੂੰ ਕਿਹਾ ਗੁਜਰਾਤ ਅਤੇ ਮਹਾਰਾਸ਼ਟਰ ‘ਚ 11 ਅਤੇ 10 ਟੀਮਾਂ ਹਨ ਜਿਨ੍ਹਾਂ ਨੂੰ ਅਰਬ ਸਾਗਰ ਦੇ ਤੱਟਵਰਤੀ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ। ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀਆਂ ਛੇ ਟੀਮਾਂ ਨੂੰ ਏਅਰਲਿਫਟ ਕਰਕੇ ਗੁਜਰਾਤ ਭੇਜਿਆ ਗਿਆ ਹੈ। ਇਸਦੇ ਨਾਲ ਹੀ ਗੁਜਰਾਤ ਵਿੱਚ 17 ਅਤੇ ਮਹਾਰਾਸ਼ਟਰ ਵਿੱਚ 16 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ।

Check Also

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ. ਪੀ. ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਜਲੰਧਰ : ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ. ਪੀ. …

Leave a Reply

Your email address will not be published. Required fields are marked *