ਚਿਲਵੈਕ ਵਿਚ ਆਰਸੀਐਮਪੀ ਪੁਲਸ ਤੇ ਹੋਇਆ ਹਮਲਾ

TeamGlobalPunjab
1 Min Read

ਚਿਲਵੈਕ ਵਿਚ ਆਰਸੀਐਮਪੀ ਪੁਲਸ ਤੇ ਹਮਲਾ ਹੋਇਆ ਹੈ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਹਮਲਾਵਰ ਨੇ ਫੋਨ ਕਰਕੇ ਪਹਿਲਾਂ ਪੁਲਸ ਨੂੰ ਆਪਣੇ ਘਰ ਬੁਲਾਇਆ ਅਤੇ ਜਦੋਂ ਹੀ ਪੁਲਸ ਪਹੁੰਚੀ ਤਾਂ ਉਸਨੇ ਗੋਲੀ ਚਲਾ ਦਿਤੀ।ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿਤੀ ਕਿ ਉਹਨਾਂ ਨੂੰ ਕਾਲ ਕਰਕੇ 46000 ਬਲਾਕ ਕ੍ਰਿਸਟੀਨਾ ਡਰਾਈਵ ਤੇ ਬੁਲਾਇਆ ਗਿਆ ਸੀ। ਜਦੋਂ ਹੀ ਪੁਲਸ ਟੀਮ ਮੌਕੇ ਤੇ ਪਹੁੰਚੀ ਤਾਂ ਉਹਨਾਂ ਤੇ ਕਾਲ ਕਰਨ ਵਾਲੇ ਵਿਅਕਤੀ ਨੇ ਹੀ ਹਮਲਾ ਕਰ ਦਿਤਾ। ਮੌਕੇ ਤੇ ਜਦੋਂ ਉਹਨਾਂ ਨੇ ਸਥਿਤੀ ਨੂੰ ਵੇਖਿਆ ਤਾਂ ਉਕਤ ਵਿਅਕਤੀ ਦਿਮਾਗੀ ਤੌਰ ਤੇ ਪ੍ਰੇਸ਼ਾਨ ਨਜ਼ਰ ਆਇਆ। ਪੁਲਸ ਪ੍ਰਸ਼ਾਸਨ ਨੇ ਮੌਕਾ ਸੰਭਾਲਦਿਆਂ ਹੀ ਹੈਲੀਕਾਪਟਰ ਵੀ ਮੰਗਵਾ ਲਿਆ ਅਤੇ ਨਜਦੀਕੀ ਲੋਕਾਂ ਨੂੰ ਆਪਣੇ ਘਰਾਂ ਵਿਚੋਂ ਬਾਹਰ ਨਾ ਨਿਕਲਣ ਦਾ ਹੁਕਮ ਦਿਤਾ। ਇਸਤੋਂ ਇਲਾਵਾ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਇਸ ਸਬੰਧੀ ਕੋਈ ਵੀ ਪੋਸਟ ਨਾ ਪਾਉਣ ਦੀ ਅਪੀਲ ਕੀਤੀ ਕਿ ਪੁਲਸ ਪ੍ਰਸ਼ਾਸਨ ਇਸ ਮਾਮਲੇ ਵਿਚ ਕੀ ਕਾਰਵਾਈ ਕਰ ਰਹੀ ਹੈ ਤਾਂ ਜੋ ਹਮਲਾਵਰ ਜਾਂ ਹਮਲਾਵਰਾਂ ਨੂੰ ਕੋਈ ਜਾਣਕਾਰੀ ਨਾ ਮਿਲ ਸਕੇ। ਐਤਵਾਰ ਸਵੇਰ ਦੇ ਤਕਰੀਬਨ 7:30 ਵਜੇ ਤੱਕ ਪੁਲਸ ਨੇ ਇਸ ਮਿਸ਼ਨ ਨੂੰ ਪੂਰਾ ਕਰ ਲਿਆ ਪਰ ਇਸ ਸਬੰਧ ਵਿਚ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ। ਇਸਤੋਂ ਬਾਅਦ ਨਜ਼ਦੀਕੀ ਲੋਕਾਂ ਨੂੰ ਵੀ ਆਮ ਦੀ ਤਰਾਂ ਵਿਚਰਣ ਦੀ ਗੱਲ ਆਖੀ ਕਿਉਂ ਕਿ ਖਤਰਾ ਪੂਰੀ ਤਰਾਂ ਟੱਲ ਚੁੱਕਾ ਸੀ।

Share this Article
Leave a comment