ਬੀਜਿੰਗ: ਕਿਸੇ ਕੰਪਨੀ ‘ਚ ਕੰਮ ਕਰਦੇ ਹੋਏ ਜੇਕਰ ਦਿੱਤੇ ਗਏ ਟਾਰਗੇਟ ਨੂੰ ਪੂਰਾ ਨਾ ਕੀਤਾ ਜਾਵੇ ਤਾਂ ਇੱਕ ਕਰਮਚਾਰੀ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਕੀ ਹੋ ਸਕਦਾ ਹੈ। ਇੱਕ ਆਮ ਕਰਮਚਾਰੀ ਇਹ ਸੋਚ ਸਕਦਾ ਹੈ ਕਿ ਸ਼ਾਇਦ ਉਸਦੀ ਸੈਲਰੀ ਨਹੀਂ ਵਧੇਗੀ ਜਾਂ ਪ੍ਰੋਮੋਸ਼ਨ ਨਹੀਂ ਮਿਲੇਗੀ ਪਰ ਚੀਨ ਦੀ ਇੱਕ ਕੰਪਨੀ ਨੇ ਤਾਂ ਹੱਦ ਹੀ ਕਰ ਦਿੱਤੀ। ਉਸਨੇ ਕਰਮਚਾਰੀਆਂ ਨੂੰ ਸਜ਼ਾ ਦੇਣ ਵਿੱਚ ਇਨਸਾਨੀਅਤ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਕੰਪਨੀ ਨੇ ਕਰਮਚਾਰੀਆਂ ਨੂੰ ਕਰਮਚਾਰੀਆਂ ਨੂੰ ਕੁੱਤਾ ਬਣਾ ਕੇ ਸੜਕ ‘ਤੇ ਚਲਵਾਇਆ।
ਕੰਪਨੀ ਨੇ ਅਜਿਹਾ ਕਰਦੇ ਹੋਏ ਔਰਤ ਤੇ ਮਰਦ ਕਰਮਚਾਰੀਆਂ ਵਿੱਚ ਕੋਈ ਮੱਤਭੇਦ ਨਹੀਂ ਕੀਤਾ ਅਤੇ ਔਰਤਾਂ ਨੂੰ ਵੀ ਸੜਕ ਉੱਤੇ ਗੋਡੇਆਂ ਭਾਰ ਚੱਲਣ ਨੂੰ ਮਜਬੂਰ ਕੀਤਾ । ਸਥਾਨਕ ਮੀਡੀਆ ਮੁਤਾਬਕ ਕੰਪਨੀ ਦੇ ਇਸ ਕੰਮ ਦੀ ਦੁਨੀਆ ਭਰ ਵਿੱਚ ਆਲੋਚਨਾ ਹੋ ਰਹੀ ਹੈ। ਕਰਮਚਾਰੀਆਂ ਨੂੰ ਉਦੋਂ ਕੁੱਤੇ ਬਣਨ ਲਈ ਕਿਹਾ ਗਿਆ ਜਦ ਸੜਕ ‘ਤੇ ਟ੍ਰੈਫਿਕ ਚੱਲ ਰਿਹਾ ਸੀ ਤੇ ਉਨ੍ਹਾਂ ਨੂੰ ਸਾਲ ਦੇ ਟਾਰਗੇਟ ਪੂਰੇ ਨਾ ਕਰਨ ਬਦਲੇ ਜ਼ਲੀਲ ਕੀਤਾ ਗਿਆ। ਕੰਪਨੀ ਦਾ ਇੱਕ ਮੁਲਾਜ਼ਮ ਝੰਡਾ ਲੈਕੇ ਉਨ੍ਹਾਂ ਨਾਲ ਚੱਲ ਰਿਹਾ ਸੀ ਤੇ ਟ੍ਰੈਫਿਕ ਨੂੰ ਦੂਰ ਕਰ ਰਿਹਾ ਸੀ।
ਸੜਕ ‘ਤੇ ਲੋਕ ਉਨ੍ਹਾਂ ਨੂੰ ਘੁਰਦੇ ਹੋਏ ਵੇਖ ਰਹੇ ਸਨ ਤੇ ਉਹ ਹੈਰਾਨ ਸਨ ਪਰ ਕੋਈ ਉਨ੍ਹਾਂ ਨੂੰ ਬਚਾਉਣ ਨਹੀਂ ਆਇਆ। ਹਾਲਾਂਕਿ, ਪੁਲਿਸ ਦੇ ਦਖਲ ਦੇਣ ਤੋਂ ਬਾਅਦ ਇਸ ਨੂੰ ਰੋਕਿਆ ਗਿਆ। ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੰਪਨੀ ਨੂੰ ਚਾਰੇ ਪਾਸੇ ਵਿਰੋਧ ਝੱਲਣਾ ਪਿਆ ਤੇ ਫਿਲਹਾਲ ਇਸ ਕੰਪਨੀ ਨੂੰ ਬੰਦ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਚੀਨੀ ਕੰਪਨੀ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਜ਼ਲੀਲ ਕੀਤੇ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਸਾਲ ਇੱਕ ਕੰਪਨੀ ਵੱਲੋਂ ਆਪਣੇ ਕਰਮਚਾਰੀਆਂ ਨੂੰ ਥੱਪੜ ਮਾਰਨ ਦਾ ਵੀਡੀਓ ਵੀ ਵਾਇਰਲ ਹੋਇਆ ਸੀ।
This Chinese company has a humiliating punishment for employees who fail to meet their targets. pic.twitter.com/eiqaMkkvkm
— South China Morning Post (@SCMPNews) January 16, 2019