17 ਤੋਂ ਵੱਧ ਦੇਸ਼ਾਂ ‘ਚੋਂ ਹੁੰਦੇ ਹੋਏ, ਸਵਿਟਜ਼ਰਲੈਂਡ ਤੋਂ ਸਾਇਕਲ ‘ਤੇ ਆਪਣੇ ਪਿੰਡ ਪਹੁੰਚਿਆ ਪੰਜਾਬੀ ਜੋੜਾ

TeamGlobalPunjab
2 Min Read

ਫਤਹਿਗੜ੍ਹ ਸਾਹਿਬ: ਲੋਕ ਧਾਰਮਿਕ ਸਥਾਨਾਂ ‘ਤੇ ਜਾਣ ਲਈ ਸਾਇਕਲ ‘ਤੇ ਯਾਤਰਾ ਕਰਦੇ ਨੇ ਪਰ ਜੇ ਕਿਤੇ ਹੋਰ ਦੂਰ-ਦੁਰਾਡੇ ਜਾਣਾ ਹੋਵੇ ਤਾਂ ਕੋਈ ਵੀ ਸਾਇਕਲ ਦੀ ਵਰਤੋਂ ਨਹੀਂ ਕਰਦਾ। ਸਭ ਹੋਰ ਆਰਾਮਦਾਇਕ ਸਾਧਨਾਂ ਦੀ ਹੀ ਵਰਤੋਂ ਕਰਦੇ ਨੇ ਤਾਂ ਜੋ ਸੌਖੇ ਤਰੀਕੇ ਨਾਲ ਹਰ ਜਗ੍ਹਾ ਪਹੁੰਚਿਆ ਜਾ ਸਕੇ ਪਰ ਇੱਕ ਅਜਿਹਾ ਜੋੜਾ ਜਿਸ ਨੇ ਆਪਣੇ ਵਤਨ ਪਰਤਣ ਲਈ 6 ਮਹੀਨੇ ‘ਚ ਲਗਭਗ 8000 ਕਿਲੋਮੀਟਰ ਦਾ ਸਫਰ ਸਾਇਕਲ ‘ਤੇ ਤੈਅ ਕੀਤਾ ਤੇ ਆਪਣੇ ਘਰ ਬੱਸੀ ਪਠਾਣਾ ਪਹੁੰਚਿਆ।

ਜਾਣਕਾਰੀ ਮੁਤਾਬਕ ਬੱਸੀ ਪਠਾਣਾ ਦਾ ਜੰਮਪਲ ਯੂਰਪ ਦੇ ਸਵਿਟਜ਼ਰਲੈਂਡ ਦੇ ਯੂਰਿਕ ਸ਼ਹਿਰ ਦਾ ਰਹਿਣ ਵਾਲਾ ਨੌਜਵਾਨ 17 ਤੋਂ ਵੱਧ ਦੇਸ਼ਾਂ ‘ਚੋਂ ਹੁੰਦਾ ਹੋਇਆ 8 ਹਜ਼ਾਰ ਤੋਂ ਵੱਧ ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰਕੇ ਪਤਨੀ ਨਾਲ ਸਾਈਕਲ ਯਾਤਰਾ ਕਰਕੇ ਬੱਸੀ ਪਠਾਣਾ ਪਰਤਿਆ।

ਸਵਰਿਟਜਲੈਂਡ ਤੋਂ ਸਾਇਕਲ ‘ਤੇ ਭਾਰਤ ਪਹੁੰਚੇ ਜਸਕਰਨ ਨੇ ਦੱਸਿਆ ਕਿ 7 ਸਾਲ ਪਹਿਲਾਂ ਉਹ ਯੂਰਪ ਦੇ ਸਵਿਟਜ਼ਰਲੈਂਡ ਦੇ ਯੂਰਿਕ ਸ਼ਹਿਰ ਚਲਾ ਗਿਆ ਸੀ। ਜਸਕਰਨ ਨੇ ਇਸ ਸਾਇਕਲ ਯਾਤਰਾ ਪਿੱਛੇ ਦਿਲਚਸਪ ਗੱਲਾਂ ਦੱਸਦਿਆਂ ਕਿਹਾ ਕਿ ਜਦੋਂ ਉਹ ਭਾਰਤ ਜਹਾਜ਼ ਰਾਹੀ ਆਉਂਦਾ ਜਾਂਦਾ ਸੀ ਤਾਂ ਅਕਸਰ ਉਸ ਦੇ ਮਨ ਵਿੱਚ ਜਹਾਜ਼ ‘ਚੋਂ ਦਿਸ ਰਹੇ ਦੇਸ਼ਾਂ ਦੇ ਰਹਿਣ ਸਹਿਣ, ਉਥੋਂ ਦੇ ਧਰਮਾਂ ਬਾਰੇ, ਕਲਚਰ ਬਾਰੇ ਅਤੇ ਇਨ੍ਹਾਂ ਦੇਸ਼ਾ ‘ਤੇ ਪੰਜਾਬ ਵਿਚਲੇਂ ਖਾਣ-ਪੀਣ ਆਦਿ ਦੇ ਫਰਕ ਨੂੰ ਲੈ ਕੇ ਜਾਣਨ ਦੀ ਇੱਛਾ ਹੁੰਦੀ ਸੀ।

ਆਖਿਰਕਾਰ ਉਸ ਨੇ ਆਪਣੀ ਇਸੇ ਇੱਛਾ ਨੂੰ ਪੂਰਾ ਕਰਨ ਲਈ 16 ਅ੍ਰਪੈਲ 2019 ਨੂੰ ਆਪਣੀ ਪਤਨੀ ਪੈਰੀਨ ਨਾਲ ਸਵਿਟਜ਼ਰਲੈਂਡ ਤੋਂ ਪੰਜਾਬ ਆਉਣ ਲਈ ਸਾਇਕਲ ਯਾਤਰਾ ਸ਼ੁਰੂ ਕਰ ਦਿੱਤੀ। ਜਸਕਰਨ ਦੇ ਦੱਸਿਆਂ ਕਿ ਉਹ ਦੋਵੇਂ ਰੋਜ਼ਾਨਾ 15-80 ਕਿਲੋਮੀਟਰ ਸਾਇਕਲ ਚਲਾਉਦੇਂ ਸਨ।

ਜਸਕਰਨ ਦੀ ਪਤਨੀ ਪੈਰੀਨ ਜੋ ਕਿ ਸਵਿਟਰਜ਼ਲੈਂਡ ਦੀ ਜੰਮਪਲ ਹੈ ਉਸ ਨੇ ਗੱਲਬਾਤ ਕਰਦੇ ਕਿਹਾ ਕਿ ਮੈਨੂੰ ਭਾਰਤ ਆ ਕੇ ਬਹੁਤ ਖੁਸ਼ੀ ਮਿਲੀ ਤੇ ਸਾਡਾ ਸਫ਼ਰ ਬਹੁਤ ਲੰਬਾ ਤੇ ਸੋਹਣਾ ਸੀ ਇਸ ਦੇ ਨਾਲ ਹੀ ਇਹ ਚੈਲੰਜਿੰਗ ਸੀ। ਸਵਿਟਜ਼ਲੈਂਡ ਤੋਂ ਸਾਇਕਲ ‘ਤੇ ਭਾਰਤ ਪਹੁੰਚੇ ਜੋੜੇ ਨੇ ਯੂਥ ਨੂੰ ਸੁਨੇਹਾ ਦਿੱਤਾ ਕਿ ਵਾਤਾਵਰਣ ਨੂੰ ਸਾਫ ਰੱਖਣ ਲਈ ਉਨ੍ਹਾਂ ਸਾਧਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜੋ ਪ੍ਰਦੂਸ਼ਨ ਨਾਲ ਹਵਾ ਨੂੰ ਅਸ਼ੁੱਧ ਬਣਾਉਂਦੇ ਹਨ।

https://www.youtube.com/watch?v=3qI5fj4nGYs

Share this Article
Leave a comment