ਟੋਰਾਂਟੋ: ਕੈਨੇਡਾ ਦੀ ਅਦਾਕਾਰਾ ਸੈਂਡ੍ਰਾ ਓਹ ਨੇ ਗੋਲਡਨ 76ਵੇਂ ਗੋਲਡਨ ਗਲੋਬ ਅਵਾਰਡਸ ਦੀ ਮੇਜ਼ਬਾਨੀ ਕੀਤੀ। ਉਹ ਗੋਲਡਨ ਅਵਾਰਡ ਦੀ ਮੇਜ਼ਬਾਨੀ ਕਰਨ ਵਾਲੀ ਪਹਿਲੀ ਏਸ਼ੀਆਈ ਮਹਿਲਾ ਬਣ ਕੇ ਇਤਿਹਾਸ ਰੱਚ ਦਿੱਤਾ।
ਸੈਂਡ੍ਰਾ ਨੇ ਉਨ੍ਹਾਂ ਨੇ ਟੀ. ਵੀ. ਸੀਰੀਜ਼ ‘ਚ ਬੈਸਟ ਅਭਿਨੇਤਰੀ ਦੀ ਟਰਾਫੀ ਵੀ ਜਿੱਤੀ। ਸੀਜ਼ਨ ਦੇ ਪਹਿਲੇ ਪੁਰਸਕਾਰ ਸਮਾਰੋਹ ਦੇ 76ਵੇਂ ਐਡੀਸ਼ਨ ਦੀ ਸਹਿ ਮੇਜ਼ਬਾਨੀ ਕਰਨ ਵਾਲੀ ਸੈਂਡ੍ਰਾ ਨੇ ਕੀਲਿੰਗ ਈਵ ਲਈ ਡਰਾਮਾ ਟੈਲੀਵੀਜ਼ਨ ਸੀਰੀਜ਼ ‘ਚ ਬੈਸਟ ਪ੍ਰਫਾਰਮੈਂਸ (ਅਭਿਨੇਤਰੀ) ਦਾ ਖਿਤਾਬ ਵੀ ਆਪਣੇ ਨਾਂ ਕੀਤਾ।
ਸੈਂਡ੍ਰਾ ਓਹ ਇਸ ਸੀਰੀਜ਼ ਲਈ ਐਮੀ ਪੁਰਸਕਾਰ ਵੀ ਜਿੱਤ ਚੁੱਕੀ ਹੈ। ਸੈਂਡ੍ਰਾ ਨੇ ਐਮੀ ਲਈ ਨਾਮਜ਼ਦ ਹੋਣ ਵਾਲੀ ਪਹਿਲੀ ਏਸ਼ੀਆਈ ਮਹਿਲਾ ਬਣ ਕੇ ਪਿਛਲੇ ਸਾਲ ਵੀ ਇਤਿਹਾਸ ਰੱਚਿਆ ਸੀ।
ਗੋਲਡਨ ਗਲੋਬ ‘ਚ ਪਹਿਲੀ ਏਸ਼ਿਆਈ ਮੇਜ਼ਬਾਨ ਬਣ ਸੈਂਡ੍ਰਾ ਨੇ ਰਚਿਆ ਇਤਿਹਾਸ

Leave a Comment
Leave a Comment